ਇਨਸਾਨੀਅਤ ਸ਼ਰਮਸਾਰ ; ਨੌਜਵਾਨ ਨੇ ਕਤੂਰਾ ਤਪਦੇ ਤੰਦੂਰ ’ਚ ਸੁੱਟਿਆ, ਦਰਦਨਾਕ ਮੌਤ, ਮੁਲਜ਼ਮ ਗ੍ਰਿਫ਼ਤਾਰ
ਸਬਜ਼ੀ ਮੰਡੀ ’ਚ ਪੱਲੇਦਾਰੀ ਦਾ ਕੰਮ ਕਰਨ ਵਾਲਾ ਸੰਜੇ ਕੰਮ ਖ਼ਤਮ ਕਰ ਕੇ ਘਰ ਪਰਤ ਰਿਹਾ ਸੀ ਤਾਂ ਫੇਜ਼-2 ਸਥਿਤ ਨੂਰਾਨੀ ਢਾਬੇ ਨੇੜੇ ਪੁੱਜਾ ਤਾਂ ਇਕ ਨੌਜਵਾਨ ਨੂੰ ਹੱਥ ’ਚ ਕਤੂਰਾ ਫੜੀ ਦੇਖਿਆ। ਸੰਜੇ ਮੁਤਾਬਕ ਨੌਜਵਾਨ ਸੰਪਰਕ ਸੈਂਟਰ ਵੱਲੋਂ ਆਇਆ ਸੀ। ਕੁਝ ਹੀ ਪਲਾਂ ਬਾਅਦ ਉਸ ਨੇ ਅਚਾਨਕ ਢਾਬੇ ਦੇ ਬਾਹਰ ਰੱਖੇ ਤੰਦੂਰ ’ਚ ਕਤੂਰਾ ਸੁੱਟ ਦਿਤਾ ਤੇ ਉੱਥੋਂ ਭੱਜ ਗਿਆ।
Publish Date: Mon, 18 May 2026 08:50 PM (IST)
Updated Date: Mon, 18 May 2026 08:51 PM (IST)
ਜਾਸ, ਚੰਡੀਗੜ੍ਹ : ਸੈਕਟਰ-26 ਸਥਿਤ ਬਾਪੂਧਾਮ ਕਾਲੋਨੀ ’ਚ ਇਕ ਸ਼ਰਾਬੀ ਨੌਜਵਾਨ ਨੂੰ ਆਪਣੇ ਕਤੂਰੇ ਦਾ ਭੌਂਕਣਾ ਏਨਾ ਬੁਰਾ ਲੱਗਿਆ ਕਿ ਉਸ ਨੇ ਉਸ ਨੂੰ ਬਲਦੇ ਹੋਏ ਤੰਦੂਰ ’ਚ ਸੁੱਟ ਦਿਤਾ, ਜਿਸ ਨਾਲ ਉਸ ਦੀ ਤੜਪ-ਤੜਪ ਕੇ ਮੌਤ ਹੋ ਗਈ। ਘਟਨਾ ਤੋਂ ਬਾਅਦ ਲੋਕਾਂ ਤੇ ਪਸ਼ੂ ਪ੍ਰੇਮੀਆਂ ’ਚ ਵੀ ਭਾਰੀ ਗੁੱਸਾ ਹੈ। ਸੈਕਟਰ 26 ਦੀ ਪੁਲਿਸ ਨੇ ਫ਼ੌਰੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਬਾਪੂਧਾਮ ਫੇਜ਼-2 ਵਾਸੀ 25 ਸਾਲਾ ਨੀਰਜ ਉਰਫ਼ ਭੋਲਾ ਦੇ ਰੂਪ ’ਚ ਹੋਈ ਹੈ। ਉਸ ਖ਼ਿਲਾਫ਼ ਪਸ਼ੂ ਕਰੂਰਤਾ ਐਕਟ ਸਮੇਤ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਘਟਨਾ ਸ਼ਨਿਚਰਵਾਰ ਦੇਰ ਰਾਤ ਕਰੀਬ 1.40 ਵਜੇ ਦੀ ਹੈ।
ਸਬਜ਼ੀ ਮੰਡੀ ’ਚ ਪੱਲੇਦਾਰੀ ਦਾ ਕੰਮ ਕਰਨ ਵਾਲਾ ਸੰਜੇ ਕੰਮ ਖ਼ਤਮ ਕਰ ਕੇ ਘਰ ਪਰਤ ਰਿਹਾ ਸੀ ਤਾਂ ਫੇਜ਼-2 ਸਥਿਤ ਨੂਰਾਨੀ ਢਾਬੇ ਨੇੜੇ ਪੁੱਜਾ ਤਾਂ ਇਕ ਨੌਜਵਾਨ ਨੂੰ ਹੱਥ ’ਚ ਕਤੂਰਾ ਫੜੀ ਦੇਖਿਆ। ਸੰਜੇ ਮੁਤਾਬਕ ਨੌਜਵਾਨ ਸੰਪਰਕ ਸੈਂਟਰ ਵੱਲੋਂ ਆਇਆ ਸੀ। ਕੁਝ ਹੀ ਪਲਾਂ ਬਾਅਦ ਉਸ ਨੇ ਅਚਾਨਕ ਢਾਬੇ ਦੇ ਬਾਹਰ ਰੱਖੇ ਤੰਦੂਰ ’ਚ ਕਤੂਰਾ ਸੁੱਟ ਦਿਤਾ ਤੇ ਉੱਥੋਂ ਭੱਜ ਗਿਆ। ਤੰਦੂਰ ’ਚ ਡਿੱਗਦੇ ਹੀ ਕਤੂਰੇ ਦੀਆਂ ਦਰਦਨਾਕ ਚੀਕਾਂ ਸੁਣਾਈ ਦੇਣ ਲੱਗੀਆਂ। ਸੰਜੇ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਬਲਦੇ ਹੋਏ ਤੰਦੂਰ ’ਚੋਂ ਕਤੂਰੇ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਗੰਬੀਰ ਝੁਲਸੇ ਕਤੂਰੇ ਨੇ ਦਮ ਤੋੜ ਦਿੱਤਾ ਸੀ। ਘਟਨਾ ਤੋਂ ਬਾਅਦ ਮੌਕੇ ’ਤੇ ਲੋਕ ਇਕੱਠੇ ਹੋ ਗਏ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ’ਚ ਉਸ ਨੇ ਮੰਨਿਆ ਕਿ ਉਹ ਕਤੂਰੇ ਵੱਲੋਂ ਭੌਂਕੇ ਜਾਣ ਤੋਂ ਨਾਰਾਜ਼ ਸੀ।