ਟ੍ਰਾਈਸਿਟੀ ’ਚ ਦੋ ਦਿਨਾਂ ਲਈ ਧੁੰਦ ਦੀ ਚਾਦਰ ਦਾ ਯੈਲੋ ਅਲਰਟ, ਠੰਢੀਆਂ ਹਵਾਵਾਂ ਨੇ ਵਧਾਈ ਠਾਰੀ
ਦਸੰਬਰ ਦੀਆਂ ਠੰਢੀਆਂ ਹਵਾਵਾਂ ਨੇ ਟ੍ਰਾਈਸਿਟੀ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਸਵੇਰੇ ਅਤੇ ਸ਼ਾਮ ਨੂੰ ਸੰਘਣੀ ਧੁੰਦ ਦੀ ਚਿੱਟੀ ਚਾਦਰ ਸ਼ਹਿਰ 'ਤੇ ਛਾਉਣ ਲੱਗੀ ਹੈ, ਜਿਸ ਨਾਲ ਦਿਨ ਦੀ ਸ਼ੁਰੂਆਤ ਹੀ ਧੁੰਦਲੀ ਹੋ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਧੁੰਦ ਹੋਰ ਵੀ ਸੰਘਣੀ ਹੋ ਸਕਦੀ ਹੈ।
Publish Date: Mon, 15 Dec 2025 11:08 AM (IST)
Updated Date: Mon, 15 Dec 2025 11:10 AM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ। ਦਸੰਬਰ ਦੀਆਂ ਠੰਢੀਆਂ ਹਵਾਵਾਂ ਨੇ ਟ੍ਰਾਈਸਿਟੀ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਸਵੇਰੇ ਅਤੇ ਸ਼ਾਮ ਨੂੰ ਸੰਘਣੀ ਧੁੰਦ ਦੀ ਚਿੱਟੀ ਚਾਦਰ ਸ਼ਹਿਰ 'ਤੇ ਛਾਉਣ ਲੱਗੀ ਹੈ, ਜਿਸ ਨਾਲ ਦਿਨ ਦੀ ਸ਼ੁਰੂਆਤ ਹੀ ਧੁੰਦਲੀ ਹੋ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਧੁੰਦ ਹੋਰ ਵੀ ਸੰਘਣੀ ਹੋ ਸਕਦੀ ਹੈ।
ਐਤਵਾਰ ਨੂੰ ਦਿਨ ਦਾ ਪਾਰਾ 26 ਡਿਗਰੀ ਤੱਕ ਪਹੁੰਚਿਆ ਪਰ ਰਾਤ ਦੇ ਸਮੇਂ ਤਾਪਮਾਨ 7.4 ਡਿਗਰੀ ਤੱਕ ਡਿੱਗ ਗਿਆ। ਇਹ ਗਿਰਾਵਟ ਆਮ ਲੋਕਾਂ ਲਈ ਸਿਰਫ਼ ਅੰਕੜਾ ਨਹੀਂ, ਸਗੋਂ ਹੱਡੀਆਂ ਠਾਰਨ ਵਾਲੀ ਠੰਢ ਦਾ ਅਹਿਸਾਸ ਹੈ। ਸੜਕਾਂ 'ਤੇ ਵਾਹਨਾਂ ਦੀ ਰਫ਼ਤਾਰ ਰਾਤ ਸਮੇਂ ਅਤੇ ਸਵੇਰੇ ਜਲਦੀ ਆਪ ਹੀ ਘਟ ਰਹੀ ਹੈ, ਕਿਉਂਕਿ ਅੱਗੇ ਦਾ ਰਸਤਾ ਦਿਖਾਈ ਨਹੀਂ ਦੇ ਰਿਹਾ। ਫਾਗ ਲਾਈਟਾਂ ਜਲ ਰਹੀਆਂ ਹਨ, ਪਰ ਫਿਰ ਵੀ ਡਰਾਈਵਰ ਹਰ ਕਦਮ ਸਾਵਧਾਨੀ ਨਾਲ ਚੱਲ ਰਹੇ ਹਨ।
ਡਾਕਟਰਾਂ ਦੇ ਅਨੁਸਾਰ, ਇਸ ਮੌਸਮ ਵਿਚ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਸਾਵਧਾਨੀ ਵਰਤਣੀ ਚਾਹੀਦੀ ਹੈ। ਗਰਮ ਕੱਪੜੇ ਤਾਂ ਪਾਉਣੇ ਹੀ ਹਨ, ਪਰ ਜਦੋਂ ਵੀ ਧੁੱਪ ਖਿੜੇ, ਥੋੜ੍ਹੀ ਦੇਰ ਟਹਿਲਣਾ ਵੀ ਜ਼ਰੂਰੀ ਹੈ, ਨਹੀਂ ਤਾਂ ਸਾਹ ਦੀਆਂ ਤਕਲੀਫਾਂ ਪਰੇਸ਼ਾਨ ਕਰ ਸਕਦੀਆਂ ਹਨ।