ਯੂਨੀਵਰਸਲ ਕਾਲਜ 'ਚ ਵਿਸ਼ਵ ਏਡਜ਼ ਦਿਵਸ ਮਨਾਇਆ
ਯੂਨੀਵਰਸਲ ਕਾਲਜ 'ਚ ਵਿਸ਼ਵ ਏਡਜ਼ ਦਿਵਸ ਮਨਾਇਆ
Publish Date: Thu, 04 Dec 2025 07:09 PM (IST)
Updated Date: Thu, 04 Dec 2025 07:11 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਅਗਵਾਈ ਹੇਠ ਵਿਸ਼ਵ ਏਡਜ਼ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ, ਜਿਸ ਵਿਚ ਯੂਨੀਵਰਸਲ ਇੰਸਟੀਚਿਊਟ ਆਫ਼ ਨਰਸਿੰਗ, ਯੂਨੀਵਰਸਲ ਇੰਸਟੀਚਿਊਟ ਆਫ਼ ਫਾਰਮੇਸੀ ਅਤੇ ਯੂਨੀਵਰਸਲ ਇੰਸਟੀਚਿਊਟ ਆਫ਼ ਪੈਰਾ ਮੈਡੀਕਲ ਸਾਇੰਸਜ਼ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਰੋਹ ਦਾ ਉਦੇਸ਼ ਐੱਚਆਈਵੀ ਅਤੇ ਏਡਜ਼ ਬਾਰੇ ਜਾਗਰੂਕਤਾ ਅਤੇ ਗਿਆਨ ਫੈਲਾਉਣਾ ਸੀ, ਜਿਸ ਦਾ ਇਸ ਸਾਲ ਦਾ ਵਿਸ਼ਾ ਵਿਘਨ ਨੂੰ ਦੂਰ ਕਰਨਾ, ਏਡਜ਼ ਪ੍ਰਤੀਕਿਰਿਆ ਨੂੰ ਬਦਲਣਾ ਸੀ। ਸਮਾਰੋਹ ਵਿਚ ਯੂਜੀਆਈ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਅਤੇ ਕਾਰਜਕਾਰੀ ਨਿਰਦੇਸ਼ਕ ਸ੍ਰੀਮਤੀ ਕੰਵਲਜੀਤ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਵਿਕਾਸ ਸ਼ਰਮਾ (ਪ੍ਰਿੰਸੀਪਲ, ਯੂਆਈਐੱਮਟੀ) ਅਤੇ ਡਾ. ਸੂਰਜ ਬਾਂਸਲ (ਪ੍ਰਿੰਸੀਪਲ, ਯੂਆਈਪੀ) ਨੇ ਵੀ ਆਪਣੀ ਸ਼ਮੂਲੀਅਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਵਿਕਾਸ ਸ਼ਰਮਾ ਨੇ ਦੱਸਿਆ ਕਿ ਸਮਾਰੋਹ ਦੀ ਸ਼ੁਰੂਆਤ ਉਮੀਦ, ਏਕਤਾ ਅਤੇ ਜਾਗਰੂਕਤਾ ਦੇ ਪ੍ਰਤੀਕ ਵਜੋਂ ਇਕ ਦੀਪ ਜਗ੍ਹਾ ਕੇ ਕੀਤੀ ਗਈ। ਇਸ ਮੌਕੇ ਡਾ. ਵਿਕਾਸ ਸ਼ਰਮਾ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਏਡਜ਼ ਬਾਰੇ ਆਪਣੀਆਂ ਕੀਮਤੀ ਜਾਣਕਾਰੀ ਸਾਂਝੀ ਕੀਤੀ। ਡਾ. ਸੂਰਜ ਬਾਂਸਲ ਨੇ ਏਡਜ਼ ਬਾਰੇ ਇੱਕ ਪੇਸ਼ਕਾਰੀ ਦਿੱਤੀ, ਜਿਸ ਵਿਚ ਏਡਜ਼ ਕੀ ਹੈ? , ਇਸਦੇ ਮੁੱਖ ਕਾਰਨ, ਲੱਛਣ ਅਤੇ ਇਲਾਜ ਦੇ ਤਰੀਕੇ ਕੀ ਹਨ? ਉਨ੍ਹਾਂ ਨੇ ਏਡਜ਼ ਦੀ ਰੋਕਥਾਮ ਦੇ ਉਪਾਅ ਵੀ ਦੱਸੇ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਪੋਸਟਰ ਬਣਾਉਣ ਦੇ ਮੁਕਾਬਲੇ, ਕੁਇਜ਼ ਮੁਕਾਬਲੇ ਅਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਨੂੰ ਪ੍ਰਸ਼ੰਸਾ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੇ ਇਕ ਰੈਲੀ ਕੱਢੀ, ਜਿਸ ਦੌਰਾਨ ਏਡਜ਼ ਜਾਗਰੂਕਤਾ ਨਾਲ ਸਬੰਧਤ ਨੁੱਕੜ ਨਾਟਕ ਪੇਸ਼ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਸ੍ਰੀਮਤੀ ਪ੍ਰੀਤ ਕਮਲ ਕੌਰ ਸਮੇਤ ਵੱਡੀ ਗਿਅਤੀ ਸਮੁੱਚਾ ਸਟਾਫ਼ ਹਾਜ਼ਰ ਸੀ।