ਏਅਰਫੋਰਸ ਸਟੇਸ਼ਨ ’ਚ ਵਾਰੰਟ ਅਫਸਰ ਨੇ ਚੁੱਕਿਆ ਖ਼ੌਫਨਾਕ ਕਦਮ, ਨਹੀਂ ਮਿਲਿਆ ਕੋਈ ਸੁਸਾਈਡ ਨੋਟ
ਏਅਰਫੋਰਸ ਸਟੇਸ਼ਨ ’ਚ ਤਾਇਨਾਤ 48 ਸਕਵਾਡ੍ਰਨ ਦੇ ਵਾਰੰਟ ਅਫਸਰ ਨੇ ਫਾਹਾ ਲਾ ਕੇ ਆਤਮ-ਹੱਤਿਆ ਕਰ ਲਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਦੇ ਸਾਥੀ ਅਧਿਕਾਰੀ ਤੁਰੰਤ ਕਮਰੇ ਦਾ ਦਰਵਾਜ਼ਾ ਤੋੜ ਕੇ ਉਨ੍ਹਾਂ ਨੂੰ ਹੇਠਾਂ ਉਤਾਰਿਆ ਤੇ ਇਲਾਜ ਲਈ ਜੀਐੱਮਸੀਐੱਚ ਸੈਕਟਰ-32 ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਧਾਰਾ 194 ਬੀਐੱਨਐੱਸ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ।
Publish Date: Fri, 05 Dec 2025 11:27 AM (IST)
Updated Date: Fri, 05 Dec 2025 11:29 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ- ਏਅਰਫੋਰਸ ਸਟੇਸ਼ਨ ’ਚ ਤਾਇਨਾਤ 48 ਸਕਵਾਡ੍ਰਨ ਦੇ ਵਾਰੰਟ ਅਫਸਰ ਨੇ ਫਾਹਾ ਲਾ ਕੇ ਆਤਮ-ਹੱਤਿਆ ਕਰ ਲਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਉਨ੍ਹਾਂ ਦੇ ਸਾਥੀ ਅਧਿਕਾਰੀ ਤੁਰੰਤ ਕਮਰੇ ਦਾ ਦਰਵਾਜ਼ਾ ਤੋੜ ਕੇ ਉਨ੍ਹਾਂ ਨੂੰ ਹੇਠਾਂ ਉਤਾਰਿਆ ਤੇ ਇਲਾਜ ਲਈ ਜੀਐੱਮਸੀਐੱਚ ਸੈਕਟਰ-32 ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਧਾਰਾ 194 ਬੀਐੱਨਐੱਸ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ।
ਸੈਕਟਰ-31 ਥਾਣਾ ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ ਪਿੰਡ ਬਿਹਲਾਨਾ ਨਿਵਾਸੀ ਲੂਨਾ ਰਾਮ ਰਿਣਵਾ (50) ਵਜੋਂ ਹੋਈ ਹੈ। ਉਹ ਏਅਰਫੋਰਸ ’ਚ ਵਾਰੰਟ ਅਫਸਰ (48 ਸਕਵਾਡ੍ਰਨ) ਦੇ ਅਹੁਦੇ ’ਤੇ ਤਾਇਨਾਤ ਸਨ। ਪੁਲਿਸ ਨੂੰ ਸੀਨੀਅਰ ਅਧਿਕਾਰੀਆਂ ਤੋਂ ਸੂਚਨਾ ਮਿਲੀ ਕਿ ਏਅਰਫੋਰਸ ਸਟੇਸ਼ਨ ਦੇ 48 ਸਕਵਾਡ੍ਰਨ ਦੇ ਸਿਵੀਲੀਅਨ ਰੈਸਟ ਰੂਮ ’ਚ ਇੱਕ ਵਿਅਕਤੀ ਨੇ ਫਾਹਾ ਲਾ ਲਿਆ ਹੈ। ਸੂਚਨਾ ਮਿਲਦੇ ਹੀ ਸੈਕਟਰ-31 ਦੇ ਜਾਂਚ ਅਧਿਕਾਰੀ ਟੀਮ ਸਮੇਤ ਮੌਕੇ ’ਤੇ ਪਹੁੰਚੇ।
ਐੱਮਐੱਫਟੀ ਟੀਮ ਨੇ ਸਥਾਨ ਦੀ ਜਾਂਚ ਕੀਤੀ, ਜਦੋਂਕਿ ਸਰਕਾਰੀ ਫੋਟੋਗ੍ਰਾਫਰ ਨੇ ਘਟਨਾ ਸਥਾਨ ਦੀਆਂ ਫੋਟੋਆਂ ਤੇ ਵੀਡੀਓ ਰਿਕਾਰਡਿੰਗ ਕੀਤੀ। ਏਅਰਫੋਰਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਅਧਿਕਾਰੀ ਨੂੰ ਹੇਠਾਂ ਉਤਾਰਿਆ ਤੇ ਤੁਰੰਤ ਹਸਪਤਾਲ ਭੇਜਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਏਅਰਫੋਰਸ ਅਧਿਕਾਰੀਆਂ ਦੇ ਬਿਆਨ ਦਰਜ ਕਰ ਲਏ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਜੀਐੱਮਸੀਐੱਚ-32 ਦੀ ਮੋਰਚਰੀ ’ਚ ਭੇਜ ਦਿੱਤਾ ਗਿਆ ਹੈ। ਮੁੱਢਲੀ ਜਾਂਚ ’ਚ ਆਤਮ-ਹੱਤਿਆ ਦਾ ਕਾਰਨ ਸਾਫ ਨਹੀਂ ਹੋ ਸਕਿਆ। ਪੁਲਿਸ ਦਾ ਕਹਿਣਾ ਹੈ ਕਿ ਸਥਾਨ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਕੀਤਾ ਗਿਆ।