ਭਾਸ਼ਾ ਵਿਭਾਗ ਵੱਲੋਂ ਉਰਦੂ ਆਮੋਜ਼ ਦੀ ਸਿਖਲਾਈ 1 ਜਨਵਰੀ ਤੋਂ ਸ਼ੁਰੂ
ਉਰਦੂ ਆਮੋਜ਼ ਦੀ ਸਿਖਲਾਈ 01 ਜਨਵਰੀ 2026 ਤੋਂ ਸ਼ੁਰੂ
Publish Date: Mon, 15 Dec 2025 06:14 PM (IST)
Updated Date: Mon, 15 Dec 2025 06:15 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਭਾਸ਼ਾ ਵਿਭਾਗ, ਪੰਜਾਬ ਮਾਂ-ਬੋਲੀ ਪੰਜਾਬੀ ਦੇ ਨਾਲ-ਨਾਲ ਹੋਰਨਾਂ ਜ਼ੁਬਾਨਾਂ ਦੇ ਵਿਕਾਸ ਲਈ ਵੀ ਸਰਗਰਮ ਰਹਿੰਦਾ ਹੈ। ਇਸੇ ਕੜੀ ਤਹਿਤ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਉਰਦੂ ਆਮੋਜ਼ ਸਿਖਲਾਈ 01 ਜਨਵਰੀ 2026 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਡਾ. ਦਰਸ਼ਨ ਕੌਰ, ਖੋਜ ਅਫ਼ਸਰ, ਐੱਸਏਐੱਸ ਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 01 ਜਨਵਰੀ 2026 ਤੋਂ ਸ਼ੁਰੂ ਹੋਣ ਵਾਲੇ ਉਰਦੂ ਆਮੋਜ਼ ਦੇ ਕੋਰਸ ਦੀ ਦਾਖ਼ਲਾ ਅਤੇ ਪ੍ਰੀਖਿਆ ਫੀਸ ਯਕਮੁਸ਼ਤ 500 ਰੁਪਏ ਨਿਸ਼ਚਿਤ ਕੀਤੀ ਗਈ ਹੈ। ਇਸ ਕੋਰਸ ਦੀ ਮਿਆਦ 6 ਮਹੀਨੇ ਅਤੇ ਜਮਾਤ ਦਾ ਸਮਾਂ ਰੋਜ਼ਾਨਾ ਇਕ ਘੰਟਾ ਹੋਵੇਗਾ। ਕਿਸੇ ਵੀ ਉਮਰ ਦਾ ਵਿਅਕਤੀ ਇਸ ਕੋਰਸ ਵਿਚ ਦਾਖ਼ਲਾ ਲੈ ਸਕਦਾ ਹੈ। ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਵੀ ਉਰਦੂ ਆਮੋਜ਼ ਦੀ ਸਿਖਲਾਈ ਲੈ ਸਕਦੇ ਹਨ। ਉਰਦੂ ਆਮੋਜ਼ ਦੀ ਸਿਖਲਾਈ ਲਈ ਫਾਰਮ ਭਰਨ ਲਈ ਆਖ਼ਰੀ 31 ਦਸੰਬਰ 2025 ਰੱਖੀ ਗਈ ਹੈ। ਦਾਖ਼ਲਾ ਲੈਣ ਦੇ ਚਾਹਵਾਨ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ. 518 (ਏ), ਚੌਥੀ ਮੰਜ਼ਿਲ, ਐੱਸਏਐੱਸ ਨਗਰ ਤੋਂ ਦਾਖ਼ਲਾ ਫਾਰਮ ਕਿਸੇ ਵੀ ਕੰਮਕਾਜ ਵਾਲੇ ਦਿਨ (ਦਫ਼ਤਰੀ ਸਮੇਂ ਦੌਰਾਨ) ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਦਾਖ਼ਲਾ ਫਾਰਮ ਭਰਨ ਉਪਰੰਤ ਦਫ਼ਤਰ ਵਿਖੇ 31 ਦਸੰਬਰ 2025 ਤਕ ਦਸਤੀ ਜਮ੍ਹਾਂ ਕਰਵਾਏ ਜਾ ਸਕਦੇ ਹਨ।