ਟ੍ਰੈਫਿਕ ਪੁਲਿਸ ਹੰਡੇਸਰਾ ਵੱਲੋਂ ਜੁਗਾੜੂ ਰੇਹੜੀਆਂ ਦੇ ਚਾਲਾਨ
ਟ੍ਰੈਫਿਕ ਪੁਲਿਸ ਹੰਡੇਸਰਾ ਵੱਲੋਂ ਜੁਗਾੜੂ ਰੇਹੜੀਆਂ ਦੇ ਚਾਲਾਨ
Publish Date: Wed, 10 Dec 2025 06:21 PM (IST)
Updated Date: Wed, 10 Dec 2025 06:24 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਟ੍ਰੈਫਿਕ ਪੁਲਿਸ ਹੰਡਸੇਰਾ ਵੱਲੋਂ ਬੁੱਧਵਾਰ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕਰਦਿਆਂ ਜੁਗਾੜੂ ਰੇਹੜੀਆਂ ਦੇ ਚਾਲਾਨ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਪੁਲਿਸ ਹੰਡੇਸਰਾ ਦੇ ਇੰਚਾਰਜ ਦਲੀਪ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਨੂੰ ਸੰਚਾਰੂ ਰੂਪ ਵਿਚ ਚਲਾਉਣ ਲਈ ਟ੍ਰੈਫਿਕ ਵਾਹਨਾਂ ਦੀ ਜਾਂਚ ਕੀਤੀ ਅਤੇ 15 ਵਾਹਨਾਂ ਦੇ ਚਾਲਾਨ ਕੀਤੇ। ਉਨ੍ਹਾਂ ਦੱਸਿਆ ਕਿ ਪੁਲਿਸ ਕਪਤਾਨ ਮੁਹਾਲੀ ਹਰਮਨਦੀਪ ਹਾਂਸ ਦੇ ਦਿਸ਼ਾ ਨਿਰਦੇਸ਼ਾਂ ’ਤੇ ਬੁੱਧਵਾਰ ਨੂੰ ਹੰਡੇਸਰਾ ਦੀਆਂ ਸੰਪਰਕ ਸੜਕਾਂ ’ਤੇ ਚੱਲ ਰਹੀਆਂ ਜੁਗਾੜੂ ਰੇਹੜੀਆਂ ਦੇ ਚਾਲਾਨ ਕਰਦਿਆਂ ਉਨ੍ਹਾਂ ਨੂੰ ਸੜਕਾਂ ’ਤੇ ਰੇਹੜੀ ਨਾ ਚਲਾਉਣ ਦੀ ਹਦਾਇਤ ਕੀਤੀ ਅਤੇ ਇਕ ਓਵਰਲੋਡ ਜੁਗਾੜੂ ਰੇਹੜੀ ਨੂੰ ਜ਼ਬਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੁਗਾੜੂ ਰੇਹੜੀਆਂ ਨਾਲ ਜਿੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਹੋ ਰਹੀ ਸੀ, ਉੱਥੇ ਹੀ ਇਨ੍ਹਾਂ ਦੇ ਕਾਰਨ ਸੜਕ ਹਾਦਸਿਆਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜੁਗਾੜੂ ਰੇਹੜੀਆਂ ਦੇ ਚਾਲਕਾਂ ਦੀ ਕੋਈ ਸੇਫਟੀ ਨਹੀਂ ਹੁੰਦੀ, ਜਿਸ ਕਾਰਨ ਐਕਸੀਡੈਂਟ ਹੋਣ ਕਾਰਨ ਚਾਲਕ ਦੀ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਇਨ੍ਹਾਂ ਦੇ ਚਾਲਾਨ ਕੀਤੇ ਗਏ ਤਾਂ ਜੋ ਲੋਕ ਇਨ੍ਹਾਂ ਰੇਹੜੀਆਂ ਨੂੰ ਲੈ ਕੇ ਸੜਕ ’ਤੇ ਨਾ ਚੱਲਣ। ਇਸ ਮੌਕੇ ਉਨ੍ਹਾਂ ਨਾਲ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਹਾਜ਼ਰ ਸਨ।