ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਟਰੈਕਟਰ ਮਾਰਚ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਟਰੈਕਟਰ ਮਾਰਚ
Publish Date: Tue, 27 Jan 2026 06:19 PM (IST)
Updated Date: Tue, 27 Jan 2026 06:22 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਸੰਯੁਕਤ ਕਿਸਾਨ ਮੋਰਚੇ ਦੀ ਹੋਈ ਬੈਠਕ ਵਿਚ ਲਏ ਗਏ ਟਰੈਕਟਰ ਮਾਰਚ ਦੇ ਫ਼ੈਸਲੇ ਅਨੁਸਾਰ ਬਲਾਕ ਡੇਰਾਬੱਸੀ ਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ। ਇਹ ਟਰੈਕਟਰ ਮਾਰਚ ਟੋਲ ਪਲਾਜ਼ਾ ਦੱਪਰ ਤੋਂ ਸ਼ੁਰੂ ਹੋ ਕੇ ਪੰਜਾਬ ਹਰਿਆਣਾ ਦੀ ਹੱਦ ’ਤੇ ਪੈਂਦੇ ਪਿੰਡ ਝਾਰਮੜੀ ਤੱਕ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਟਰੈਕਟਰ ਮਾਰਚ ਵਾਸਤੇ ਸਵੇਰ ਤੋਂ ਹੀ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆਪਣੇ ਟਰੈਕਟਰ ਲੈ ਕੇ ਦੱਪਰ ਟੋਲ ਪਲਾਜ਼ਾ ਤੇ ਪਹੁੰਚ ਗਏ ਸਨ। ਇੱਥੇ ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਵਿਚ ਪ੍ਰਮੁੱਖ ਮੰਗਾਂ ਬਿਜਲੀ ਸੋਧ ਬਿੱਲ 2025, ਬੀਜ ਬਿੱਲ, ਮਜ਼ਦੂਰਾਂ ਬਾਰੇ ਬਣਾਏ ਗਏ ਚਾਰ ਲੇਬਰ ਕੋਡ ਬਿੱਲ ਵਾਪਸ ਲੈਣ ਲਈ ਅਤੇ ਮਨਰੇਗਾ ਕਾਨੂੰਨ ਵਿਚ ਕੀਤੀਆਂ ਸੋਧਾਂ ਵਾਪਸ ਲੈਣ ਲਈ ਟਰੈਕਟਰ ਮਾਰਚ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ, ਕਾਰਜਕਾਰੀ ਪ੍ਰਧਾਨ ਰਣਜੀਤ ਸਿੰਘ ਰਾਣਾ, ਹਰੀ ਸਿੰਘ ਬਹੋੜਾ, ਜਗਤਾਰ ਸਿੰਘ ਝਾਰਮੜੀ, ਨਾਨੂ ਸਿੰਘ ਜਨੇਤਪੁਰ, ਗੁਰਪਾਲ ਸਿੰਘ ਦੱਪਰ, ਸ਼ੇਰ ਸਿੰਘ ਦੱਪਰ, ਦਰਸ਼ਨ ਸਿੰਘ ਫਤਿਹਪੁਰ, ਹਰਬੰਸ ਸਿੰਘ ਧਨੌਨੀ, ਬਲਜਿੰਦਰ ਸਿੰਘ ਸੇਖਪੁਰਾ, ਅਵਤਾਰ ਸਿੰਘ ਸਰਸੀਣੀ, ਕੇਹਰ ਸਿੰਘ ਚਡਿਆਲਾ, ਬੇਅੰਤ ਸਿੰਘ ਬਸੌਲੀ, ਕੁਲਵਿੰਦਰ ਸਿੰਘ ਖਜੂਰ ਮੰਡੀ, ਮੋਹਨ ਸਿੰਘ ਕਸੌਲੀ, ਸੋਨੀ ਕਾਰਕੌਰ ਅਤੇ ਹੋਰ ਕਿਸਾਨ ਵੀਰ ਹਾਜ਼ਰ ਸਨ।