ਸਕੂਲ ਨੇ 15ਵਾਂ ਸਾਲਾਨਾ ਸਮਾਗਮ ਮਨਾਇਆ
ਸਕੂਲ ਨੇ 15ਵਾਂ ਸਾਲਾਨਾ ਸਮਾਰੋਹ ਧੂਮਧਾਮ ਨਾਲ ਮਨਾਇਆ
Publish Date: Mon, 15 Dec 2025 05:51 PM (IST)
Updated Date: Mon, 15 Dec 2025 05:54 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਫਰਸਟ ਐਜ ਸਕੂਲ ਡੇਰਾਬੱਸੀ ਨੇ ਆਪਣਾ 15ਵਾਂ ਸਾਲਾਨਾ ਸਮਾਗਮ ਬੜੀ ਸ਼ਾਨ ਅਤੇ ਉਤਸ਼ਾਹ ਨਾਲ ਮਨਾਇਆ। ਦੋ ਸੈਸ਼ਨਾਂ ਵਿਚ ਕਰਵਾਏ ਗਏ ਇਸ ਸਮਾਗਮ ਵਿਚ ਪ੍ਰੀ-ਪ੍ਰਾਇਮਰੀ ਤੋਂ ਸੱਤਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੇ ‘ਲਿਟਲ ਐਕਸਪਲੋਰਰਜ਼ ਅਰਾਊਂਡ ਦ ਵਰਲਡ’ ਥੀਮ ਹੇਠ ਮਨਮੋਹਕ ਪ੍ਰਸਤੁਤੀਆਂ ਦਿੱਤੀਆਂ। ਦੂਜੇ ਸੈਸ਼ਨ ਵਿਚ ਵਿਦਿਆਰਥੀਆਂ ਨੇ ‘ਜਸ਼ਨ-ਏ-ਭਾਰਤ’ ਥੀਮ ਹੇਠ ਭਾਰਤ ਦੀ ਆਜ਼ਾਦੀ ਤੋਂ ਲੈ ਕੇ ਇਕ ਤੇਜ਼ੀ ਨਾਲ ਉੱਭਰਦੀ ਵਿਸ਼ਵ ਸ਼ਕਤੀ ਬਣਨ ਤਕ ਦੀ ਯਾਤਰਾ ਨੂੰ ਦਰਸਾਇਆ। ਬੱਚਿਆਂ ਵੱਲੋਂ ਪੇਸ਼ ਕੀਤੇ ਰੰਗਾਰੰਗ ਪ੍ਰੋਗਰਾਮ ਨੇ ਸਭਨਾਂ ਦਾ ਮਨ ਮੋਹ ਲਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਕਾਦਮਿਕ ਸ਼ਾਨਦਾਰਤਾ ਅਤੇ ਸਾਲ ਭਰ ਦੀਆਂ ਉਪਲਬਧੀਆਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਡਾਇਰੈਕਟਰ ਰੁਪਾਲੀ ਭੱਟੀ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਕੁਦਰਤੀ ਤਰੀਕੇ ਨਾਲ ਵਧਣ ਦਿੱਤਾ ਜਾਵੇ, ਉਨ੍ਹਾਂ ਨੂੰ ਬਾਹਰੀ ਸਰਗਰਮੀਆਂ ਵੱਲ ਪ੍ਰੇਰਿਤ ਕੀਤਾ ਜਾਵੇ ਅਤੇ ਸਿਰਫ਼ ਸਕ੍ਰੀਨ ਅਤੇ ਏਆਈ ਤਕ ਸੀਮਤ ਨਾ ਰੱਖਿਆ ਜਾਵੇ।