ਬੈਂਕ ਵੱਲੋਂ ਲਾਇਆ ਬੋਰਡ ਲੋਕਾਂ ਲਈ ਭਰਮਾਊ ਸਾਬਿਤ ਹੋ ਰਿਹੈ
ਬੈਂਕ ਵੱਲੋਂ ਲਗਾਇਆ ਬੋਰਡ ਲੋਕਾਂ ਲਈ ਭਰਮਾਊ ਸਾਬਿਤ ਹੋ ਰਿਹੈ
Publish Date: Mon, 15 Dec 2025 07:04 PM (IST)
Updated Date: Mon, 15 Dec 2025 07:06 PM (IST)
ਮਹਿਰਾ, ਪੰਜਾਬੀ ਜਾਗਰਣ ਖਰੜ : ਖਰੜ ਤਹਿਸੀਲ ਕੰਪਲੈਕਸ ਦੇ ਮੁੱਖ ਗੇਟ ’ਤੇ ਇੱਕ ਬੈਂਕ ਵੱਲੋਂ ਤਾਜ਼ਾ ਬੋਰਡ ਲਾਇਆ ਗਿਆ ਹੈ, ਜੋ ਭਰਮਾਊ ਸਾਬਿਤ ਹੋ ਰਿਹਾ ਹੈ, ਕਿਉਂਕਿ ਇਸ ਬੋਰਡ ਦੇ ਉੱਪਰ ਲੱਗੇ ਸੰਕੇਤ ਲੋਕਾਂ ਨੂੰ ਭੁਲੇਖਾ ਪਾਉਂਦੇ ਹਨ। ਜ਼ਿਕਰਯੋਗ ਹੈ ਕਿ ਡੀਐੱਸਪੀ ਦਫ਼ਤਰ ਤੋਂ ਬਾਕੀ ਤਿੰਨੋਂ ਰਾਹ ਗ਼ਲਤ ਤਰੀਕੇ ਨਾਲ ਬੋਰਡ ਉੱਪਰ ਦਰਸਾਏ ਗਏ ਹਨ ਕਿਉਂਕਿ ਜੋ ਇਹ ਬੋਰਡ ਐਲੀਵੇਟਿਡ ਰੋਡ ਦੇ ਹੇਠਾਂ ਤਹਿਸੀਲ ਕੰਪਲੈਕਸ ਦੇ ਮੁੱਖ ਗੇਟ ’ਤੇ ਲੱਗਾ ਹੋਇਆ ਹੈ ਅਤੇ ਸੱਜੇ ਪਾਸੇ ਅਤੇ ਖੱਬੇ ਪਾਸੇ ਨੂੰ ਜਾ ਰਹੇ ਸੰਕੇਤ ਤੀਰਾਂ ਨੂੰ ਜਦੋਂ ਅਸੀਂ ਧਿਆਨ ਨਾਲ ਦੇਖਦੇ ਹਾਂ ਤਾਂ ਤਹਿਸੀਲ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਇੰਝ ਪ੍ਰਤੀਤ ਹੁੰਦਾ ਹੈ, ਜਿਵੇਂ ਕਿ ਤਿੰਨ ਦਫ਼ਤਰ ਤਹਿਸੀਲ ਦੇ ਮੁੱਖ ਗੇਟ ਵਿਚ ਵੜਨ ਤੋਂ ਪਹਿਲਾਂ ਮੁੱਖ ਸੜਕ ਦੇ ਸੱਜੇ ਪਾਸੇ ਹਨ ਜਾਂ ਖੱਬੇ ਪਾਸੇ ਜਾਣ ਨਾਲ ਆਉਣਗੇ, ਜਿਸ ਕਾਰਨ ਜਾਣੂ ਲੋਕਾਂ ਨੂੰ ਤਾਂ ਕੋਈ ਵੀ ਭੁਲੇਖਾ ਨਹੀਂ ਪਵੇਗਾ ਪਰ ਜੋ ਅਣਜਾਨ ਵਿਅਕਤੀ ਤਹਿਸੀਲ ਦਫ਼ਤਰ ਵਿਚ ਆਪਣੇ ਕੰਮ ਕਰਵਾਉਣ ਆਉਣਗੇ, ਉਨ੍ਹਾਂ ਨੂੰ ਭੰਬਲ ਭੂਸਾ ਜ਼ਰੂਰ ਪੈਦਾ ਹੋਵੇਗਾ। ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਬੋਰਡ ਦੇ ਸੰਕੇਤਾਂ ਵੱਲ ਧਿਆਨ ਦੇਣ ਤਾਂ ਜੋ ਕਿ ਲੋਕਾਂ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।