ਮੁਬਾਰਕਪੁਰ ਵਿਖੇ ਰੇਲਵੇ ਟਰੈਕ 'ਤੇ ਭਿਆਨਕ ਹਾਦਸਾ: ਦੋ ਗੳੂਆਂ ਤੇ ਤਿੰਨ ਕੁੱਤਿਆਂ ਦੀ ਮੌਤ
ਮੁਬਾਰਕਪੁਰ ਵਿਖੇ ਰੇਲਵੇ ਟਰੈਕ 'ਤੇ ਭਿਆਨਕ ਹਾਦਸਾ: ਦੋ ਗਾਵਾਂ ਅਤੇ ਤਿੰਨ ਕੁੱਤਿਆਂ ਦੀ ਮੌਤ
Publish Date: Sat, 15 Nov 2025 09:17 PM (IST)
Updated Date: Sat, 15 Nov 2025 09:20 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮੁਬਾਰਕਪੁਰ ਦੇ ਨੇੜੇ ਰੇਲਵੇ ਟਰੈਕ ਤੇ ਵਾਪਰੇ ਇਕ ਦੁਖਦਾਈ ਹਾਦਸੇ ਵਿਚ ਦੋ ਗਾਵਾਂ ਅਤੇ ਤਿੰਨ ਕੁੱਤਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਹ ਪਸ਼ੂ ਰੇਲਵੇ ਲਾਈਨ ਪਾਰ ਕਰ ਰਹੇ ਸਨ ਅਤੇ ਤੇਜ਼ ਰਫ਼ਤਾਰ ਨਾਲ ਆ ਰਹੀ ਰੇਲਗੱਡੀ ਦੀ ਲਪੇਟ ਵਿਚ ਆ ਗਏ। ਪ੍ਰਾਪਤ ਜਾਣਕਾਰੀ ਅਨੁਸਾਰ, ਰੇਲਗੱਡੀ ਦੀ ਰਫ਼ਤਾਰ ਬਹੁਤ ਜ਼ਿਆਦਾ ਹੋਣ ਕਾਰਨ ਜਾਨਵਰਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਹਾਦਸੇ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਅਤੇ ਆਸ-ਪਾਸ ਦੇ ਲੋਕ ਘਟਨਾ ਵਾਲੀ ਥਾਂ ਤੇ ਇਕੱਠੇ ਹੋ ਗਏ। ਰੇਲਵੇ ਪੁਲਿਸ ਨੂੰ ਸੂਚਨਾ ਮਿਲਣ ਤੇ ਟੀਮ ਮੌਕੇ ਤੇ ਪਹੁੰਚੀ। ਘਟਨਾ ਕਾਰਨ ਕੁਝ ਸਮੇਂ ਲਈ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ। ਸਥਾਨਕ ਲੋਕਾਂ ਅਤੇ ਰੇਲਵੇ ਅਧਿਕਾਰੀਆਂ ਦੀ ਮਦਦ ਨਾਲ ਮ੍ਰਿਤਕ ਪਸ਼ੂਆਂ ਨੂੰ ਟਰੈਕ ਤੋਂ ਹਟਾਇਆ ਗਿਆ, ਜਿਸ ਤੋਂ ਬਾਅਦ ਰੇਲ ਆਵਾਜਾਈ ਨੂੰ ਬਹਾਲ ਕੀਤਾ ਗਿਆ। ਇਸ ਹਾਦਸੇ ਨੇ ਇਕ ਵਾਰ ਫਿਰ ਰੇਲਵੇ ਟਰੈਕਾਂ ਦੇ ਆਸ-ਪਾਸ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਉਜਾਗਰ ਕੀਤਾ ਹੈ, ਜਿਸ ਕਾਰਨ ਅਕਸਰ ਅਜਿਹੇ ਦੁਖਦਾਈ ਹਾਦਸੇ ਵਾਪਰਦੇ ਹਨ।