ਸੁਨੀਲ ਜਾਖੜ ਦਾ CM 'ਤੇ ਤਿੱਖਾ ਤਨਜ਼; ED ਦੇ ਛਾਪਿਆਂ ਨੇ ਮਾਨ ਤੇ ਅਰੋੜਾ ਦੇ 'ਗੂੜ੍ਹੇ ਸਬੰਧਾਂ' ਦੀ ਖੋਲ੍ਹੀ ਪੋਲ
Sunil Jakhar ਨੇ ਆਪਣੇ ਐਕਸ ਅਕਾਊਂਟ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਈਡੀ ਦੀ ਜਾਂਚ ਤਾਂ ਜਾਰੀ ਹੈ ਤੇ ਪੜਤਾਲ ਮੁਕੰਮਲ ਹੋਣ ਤੇ ਹੀ ਕੋਈ ਅੰਤਿਮ ਨਿਰਣਾ ਹੋਵੇਗਾ, ਪਰ ਜਿਸ ਤਰ੍ਹਾਂ ਬੀਤੇ ਕੱਲ੍ਹ ਮੁਹਾਲੀ 'ਚ ਈਡੀ ਦੇ ਛਾਪਿਆਂ ਦੀ ਖ਼ਬਰ ਸਾਹਮਣੇ ਆਉਣ ਸਾਰ ਹੀ ਕਾਹਲੀ 'ਚ ਸੀਐੱਮ ਮਾਨ ਨੇ ਆਖਿਆ ਸੀ ਕਿ ਸਾਡਾ ਇਸ ਨਾਲ ਕੋਈ ਸਬੰਧ ਨਹੀਂ, ਇਸ ਨੇ ਮੁੱਖ ਮੰਤਰੀ ਤੇ ਉਨ੍ਹਾਂ ਦਾ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਆਪਸੀ ਸਬੰਧਾਂ ਨੂੰ ਜ਼ਰੂਰ ਉਜਾਗਰ ਕਰ ਦਿੱਤਾ ਹੈ।
Publish Date: Fri, 08 May 2026 02:55 PM (IST)
Updated Date: Fri, 08 May 2026 02:59 PM (IST)
ਜੈ ਸਿੰਘ ਛਿੱਬਰ, ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਛਾਪਿਆਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਟਿੱਪਣੀ 'ਤੇ ਤਨਜ਼ ਕੱਸਿਆ ਹੈ। ਜਾਖੜ ਨੇ ਆਪਣੇ ਐਕਸ ਅਕਾਊਂਟ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਈਡੀ ਦੀ ਜਾਂਚ ਤਾਂ ਜਾਰੀ ਹੈ ਤੇ ਪੜਤਾਲ ਮੁਕੰਮਲ ਹੋਣ ਤੇ ਹੀ ਕੋਈ ਅੰਤਿਮ ਨਿਰਣਾ ਹੋਵੇਗਾ, ਪਰ ਜਿਸ ਤਰ੍ਹਾਂ ਬੀਤੇ ਕੱਲ੍ਹ ਮੁਹਾਲੀ 'ਚ ਈਡੀ ਦੇ ਛਾਪਿਆਂ ਦੀ ਖ਼ਬਰ ਸਾਹਮਣੇ ਆਉਣ ਸਾਰ ਹੀ ਕਾਹਲੀ 'ਚ ਸੀਐੱਮ ਮਾਨ ਨੇ ਆਖਿਆ ਸੀ ਕਿ ਸਾਡਾ ਇਸ ਨਾਲ ਕੋਈ ਸਬੰਧ ਨਹੀਂ, ਇਸ ਨੇ ਮੁੱਖ ਮੰਤਰੀ ਤੇ ਉਨ੍ਹਾਂ ਦਾ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਆਪਸੀ ਸਬੰਧਾਂ ਨੂੰ ਜ਼ਰੂਰ ਉਜਾਗਰ ਕਰ ਦਿੱਤਾ ਹੈ। ਵੈਸੇ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਦੇ "ਗੂੜ੍ਹੇ ਸਬੰਧਾਂ" ਦਾ ਰੂਪ 1 ਮਈ ਦੀ ਕੈਬਨਿਟ ਮੀਟਿੰਗ 'ਚ ਵੀ ਵੇਖਣ ਨੁੰ ਮਿਲਿਆ ਸੀ ਤੇ ਫਿਰ ਬਾਅਦ 'ਚ ਮੁੱਖ ਮੰਤਰੀ ਪਾਰਟੀ ਛੱਡਣ ਵਾਲਿਆਂ ਲਈ ਬੀਜੇਪੀ ਨੂੰ ਉਲਾਂਭਾ ਦਿੰਦੇ ਹਨ।