'ਆਪ' ਵਾਲਿਆਂ ਦੀ ਸਰਕਸ ਨੇ ਪੰਜਾਬ ਨੂੰ ਕੀਤਾ ਬਰਬਾਦ; ਸੁਖਬੀਰ ਸਿੰਘ ਬਾਦਲ ਨੇ 'ਐਕਸ' 'ਤੇ ਕੱਢੀ ਭੜਾਸ
ਸ਼ੁਕਰਾਨਾ ਯਾਤਰਾ 'ਤੇ ਤਨਜ਼ ਕੱਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਅਖੌਤੀ ਯਾਤਰਾ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਹੈ। ਇਸ ਦੇ ਲਈ ਹਰ ਜ਼ਿਲ੍ਹੇ 'ਚ 1,000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਇਹ ਦਰਸਾਉਂਦੀ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਤੋਂ ਕਿੰਨਾ ਡਰਿਆ ਹੋਇਆ ਹੈ। ਪੰਜਾਬ ਦੇ ਹਾਲਾਤ ਸੁਧਾਰਨ ਦੀ ਲੋੜ ਹੈ। ਝਾੜੂ ਵਾਲਿਆਂ ਦੀ ਇਸ ਸਰਕਸ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ।
Publish Date: Fri, 08 May 2026 02:50 PM (IST)
Updated Date: Fri, 08 May 2026 02:54 PM (IST)
ਜੈ ਸਿੰਘ ਛਿੱਬਰ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਸ਼ੁਕਰਾਨਾ ਯਾਤਰਾ ਨੂੰ ਲੈ ਕੇ ਟਿੱਪਣੀ ਕੀਤੀ ਹੈ। ਉਨ੍ਹਾਂ ਆਪਣੇ ਐਕਸ ਅਕਾਊਂਟ 'ਤੇ ਲਿਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ, ਉਸ ਦਾ ਨਿੱਜੀ ਸਟਾਫ਼ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ, ਸਾਰੇ ਦੇ ਸਾਰੇ ਭ੍ਰਿਸ਼ਟਾਚਾਰ ਵਿੱਚ ਪੂਰੀ ਤਰ੍ਹਾਂ ਡੁੱਬੋ ਹੋਏ ਹਨ ਅਤੇ ਇਹਨਾਂ ਦੇ ਸਾਰੇ ਘਪਲੇ ਇਕ-ਇਕ ਕਰ ਕੇ ਸਾਹਮਣੇ ਆ ਰਹੇ ਹਨ। ਇਹ ਨੋਟ ਛਾਪਣ 'ਚ ਰੁੱਝੇ ਹੋਏ ਹਨ ਤੇ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਆਏ ਦਿਨ ਧਮਾਕੇ ਹੋ ਰਹੇ ਹਨ, ਲੋਕ ਡਰ ਵਿੱਚ ਜੀ ਰਹੇ ਹਨ ਅਤੇ ਗੈਂਗਸਟਰ ਸੜਕਾਂ 'ਤੇ ਰਾਜ ਕਰ ਰਹੇ ਹਨ। ਸ਼ੁਕਰਾਨਾ ਯਾਤਰਾ 'ਤੇ ਤਨਜ਼ ਕੱਸਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਅਖੌਤੀ ਯਾਤਰਾ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਹੈ। ਇਸ ਦੇ ਲਈ ਹਰ ਜ਼ਿਲ੍ਹੇ 'ਚ 1,000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਇਹ ਦਰਸਾਉਂਦੀ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਤੋਂ ਕਿੰਨਾ ਡਰਿਆ ਹੋਇਆ ਹੈ। ਪੰਜਾਬ ਦੇ ਹਾਲਾਤ ਸੁਧਾਰਨ ਦੀ ਲੋੜ ਹੈ। ਝਾੜੂ ਵਾਲਿਆਂ ਦੀ ਇਸ ਸਰਕਸ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ।