ਫੇਜ਼-6 ਹਸਪਤਾਲ ਪ੍ਰਬੰਧਨ ਦੀ ਸਖ਼ਤੀ : ਐਂਬੂਲੈਂਸ ਦੇ ਰਸਤੇ ’ਚ ਗ਼ਲਤ ਪਾਰਕਿੰਗ ਕਰਨ ਵਾਲਿਆਂ ਨੂੰ ਹੁਣ ਲੱਗੇਗਾ 500 ਰੁਪਏ ਜੁਰਮਾਨਾ
ਫੇਜ਼-6 ਹਸਪਤਾਲ ਪ੍ਰਬੰਧਨ ਦੀ ਸਖ਼ਤੀ : ਐਂਬੂਲੈਂਸ ਦੇ ਰਸਤੇ ਵਿਚ ਪਾਰਕਿੰਗ ਕਰਨ ਵਾਲਿਆਂ ਨੂੰ ਹੁਣ ਲੱਗੇਗਾ ਜੁਰਮਾਨਾ
Publish Date: Sat, 10 Jan 2026 08:23 PM (IST)
Updated Date: Sat, 10 Jan 2026 08:24 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਫੇਜ਼-6 ਸਥਿਤ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਪਾਰਕਿੰਗ ਦੀ ਸਮੱਸਿਆ ਕਾਰਨ ਐਮਰਜੈਂਸੀ ਸੇਵਾਵਾਂ ਵਿਚ ਆ ਰਹੀਆਂ ਰੁਕਾਵਟਾਂ ਨੂੰ ਦੇਖਦੇ ਹੋਏ ਹਸਪਤਾਲ ਪ੍ਰਬੰਧਨ ਨੇ ਸਖ਼ਤ ਕਦਮ ਚੁੱਕੇ ਹਨ। ਹਸਪਤਾਲ ਦੇ ਐੱਸਐੱਮਓ (ਸੀਨੀਅਰ ਮੈਡੀਕਲ ਅਫ਼ਸਰ) ਨੇ ਨਵੇਂ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਕੋਈ ਵੀ ਵਿਅਕਤੀ ਐਂਬੂਲੈਂਸ ਲਈ ਨਿਰਧਾਰਤ ਰਸਤੇ ਵਿਚ ਆਪਣਾ ਵਾਹਨ ਪਾਰਕ ਕਰੇਗਾ, ਤਾਂ ਉਸ ਨੂੰ 500 ਰੁਪਏ ਜੁਰਮਾਨਾ ਭਰਨਾ ਪਵੇਗਾ। ਅਕਸਰ ਦੇਖਿਆ ਗਿਆ ਹੈ ਕਿ ਲੋਕ ਆਪਣੇ ਵਾਹਨ ਐਂਬੂਲੈਂਸ ਦੇ ਰਸਤੇ ਵਿਚ ਖੜ੍ਹੇ ਕਰਕੇ ਹਸਪਤਾਲ ਦੇ ਅੰਦਰ ਚਲੇ ਜਾਂਦੇ ਹਨ, ਜਿਸ ਕਾਰਨ ਐਮਰਜੈਂਸੀ ਮਰੀਜ਼ਾਂ ਨੂੰ ਲੈ ਕੇ ਆਉਣ ਵਾਲੀਆਂ ਐਂਬੂਲੈਂਸਾਂ ਜਾਮ ਵਿਚ ਫਸ ਜਾਂਦੀਆਂ ਹਨ। ਇਸ ਨਾਲ ਕੀਮਤੀ ਸਮਾਂ ਬਰਬਾਦ ਹੁੰਦਾ ਹੈ ਅਤੇ ਮਰੀਜ਼ ਦੀ ਜਾਨ ਨੂੰ ਖ਼ਤਰਾ ਬਣ ਜਾਂਦਾ ਹੈ। ਹਸਪਤਾਲ ਵਿਚ ਹੁਣ ਇਸ ਸਬੰਧੀ ਚੇਤਾਵਨੀ ਪੋਸਟਰ ਵੀ ਲਗਾ ਦਿੱਤੇ ਗਏ ਹਨ। ‘‘‘‘‘‘‘‘‘‘‘‘‘‘‘‘‘‘‘‘‘‘‘ ਪ੍ਰਬੰਧਨ ਵੱਲੋਂ ਕੀਤੇ ਗਏ ਉਪਰਾਲੇ ਵੱਖਰਾ ਟਰੈਕ: ਐਂਬੂਲੈਂਸਾਂ ਦੀ ਨਿਰਵਿਘਨ ਆਵਾਜਾਈ ਲਈ ਰੱਸੀਆਂ ਲਗਾ ਕੇ ਇਕ ਵੱਖਰਾ ਟਰੈਕ ਬਣਾਇਆ ਗਿਆ ਹੈ। ਦੂਜਾ ਗੇਟ: ਹਸਪਤਾਲ ਵਿਚ ਭੀੜ ਘਟਾਉਣ ਲਈ ਪ੍ਰਬੰਧਨ ਨੇ ਹਾਲ ਹੀ ਵਿਚ ਦੂਜਾ ਪ੍ਰਵੇਸ਼ ਦੁਆਰ ਵੀ ਖੋਲ੍ਹ ਦਿੱਤਾ ਹੈ। ਕੰਡਮ ਵਾਹਨ: ਪਾਰਕਿੰਗ ਵਿਚ ਖੜ੍ਹੇ ਪੁਰਾਣੇ ਅਤੇ ਖ਼ਰਾਬ ਵਾਹਨਾਂ ਨੂੰ ਵੀ ਹਟਾਉਣ ਦੀ ਯੋਜਨਾ ਹੈ ਤਾਂ ਜੋ ਮਰੀਜ਼ਾਂ ਦੇ ਪਰਿਵਾਰਾਂ ਲਈ ਜਗ੍ਹਾ ਬਣ ਸਕੇ। ਹਸਪਤਾਲ ਪ੍ਰਸ਼ਾਸਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਐਮਰਜੈਂਸੀ ਸੇਵਾਵਾਂ ਵਿਚ ਸਹਿਯੋਗ ਦੇਣ ਅਤੇ ਨੋ ਪਾਰਕਿੰਗ ਖੇਤਰ ਵਿਚ ਵਾਹਨ ਖੜ੍ਹੇ ਨਾ ਕਰਨ।