ਸ਼੍ਰੀ ਸਾਈਂ ਸ਼ੋਭਾ ਯਾਤਰਾ ਸਜਾਈ
ਸ੍ਰੀ ਸਾਈ ਸ਼ੋਭਾ ਯਾਤਰਾ ਦਾ ਆਯੋਜਨ
Publish Date: Sat, 24 Jan 2026 09:06 PM (IST)
Updated Date: Sun, 25 Jan 2026 04:22 AM (IST)
ਫੋਟੋ ਕੈਪਸ਼ਨ ਸ਼ੋਭਾ ਯਾਤਰਾ ਦੌਰਾਨ ਰਣਜੀਤ ਸਿੰਘ ਗਿੱਲ ਸਮੇਤ ਹੋਰ ਮਹਿਰਾ, ਪੰਜਾਬੀ ਜਾਗਰਣ, ਖਰੜ : ਸ਼੍ਰੀ ਸ਼ਿਵ ਸਾਈਂ ਮੰਦਰ ਸੇਵਾ ਸਮ੍ਰਿਤੀ ਵੱਲੋਂ ਸ੍ਰੀ ਸਾਈਂ ਮਹਾਰਾਜ ਜੀ ਦੀ ਪਾਲਕੀ ਤੇ ਸ਼ੋਭਾ ਯਾਤਰਾ ਸਜਾਈ ਗਈ। ਇਹ ਸ਼ੋਭਾ ਯਾਤਰਾ ਸ਼੍ਰੀ ਸਾਈਂ ਮੰਦਰ ਆਰੀਆ ਰੋਡ ਖਰੜ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਰੋਡ ਤੋਂ ਹੁੰਦੀ ਹੋਈ ਲਾਂਡਰਾਂ ਰੋਡ ਸਮੇਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਵਿਚੋਂ ਗੁਜ਼ਰਦੀ ਹੋਈ ਮੁੜ ਮੰਦਰ ਵਿਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ’ਚ ਰਣਜੀਤ ਸਿੰਘ ਗਿੱਲ ਭਾਜਪਾ ਲੀਡਰ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸਤਬੀਰ ਸਿੰਘ ਸੱਤੀ, ਪਰਮਿੰਦਰ ਸਿੰਘ, ਧਨਵੰਤ ਸਿੰਘ ਸ਼ਿੰਦਾ ਤੇ ਹੋਰ ਪਤਵੰਤੇ ਹਾਜ਼ਰ ਸਨ।