ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 25 ਸਤੰਬਰ ਨੂੰ ਬੁਲਾਇਆ ਵਿਸ਼ੇਸ਼ ਜਨਰਲ ਡੈਲੀਗੇਟ ਇਜਲਾਸ
ਦਫਤਰ ਤੋਂ ਜਾਰੀ ਬਿਆਨ ਵਿੱਚ ਜਾਣਾਕਰੀ ਦਿੱਤੀ ਗਈ ਕਿ, ਸਟੇਟ ਡੈਲੀਗੇਟ ਇਜਲਾਸ ਵਿੱਚ ਪਾਰਟੀ ਦੇ ਅਗਲੇ ਪ੍ਰੋਗਰਾਮ ਨੂੰ ਲੈਕੇ ਜਿੱਥੇ ਵਿਸਥਾਰ ਸਾਹਿਤ ਚਰਚਾ ਹੋਵੇਗੀ ਉਥੇ ਹੀ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਰਾਇ ਸ਼ੁਮਾਰੀ ਕੀਤੀ ਜਾਵੇਗੀ।
Publish Date: Thu, 18 Sep 2025 02:21 PM (IST)
Updated Date: Thu, 18 Sep 2025 02:24 PM (IST)
ਚੰਡੀਗੜ੍ਹ੍ : ਪਾਰਟੀ ਦਫਤਰ ਤੋਂ ਜਾਰੀ ਬਿਆਨ ਜਾਣਕਾਰੀ ਦਿੱਤੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ 25 ਸਤੰਬਰ ਨੂੰ ਪਾਰਟੀ ਦੇ ਸਟੇਟ ਡੈਲੀਗੇਟਾਂ ਦਾ ਜਨਰਲ ਇਜਲਾਸ ਬੁਲਾਇਆ ਗਿਆ ਹੈ। ਇਹ ਸਟੇਟ ਜਨਰਲ ਇਜਲਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੱਦਿਆ ਗਿਆ ਹੈ। ਇਜਲਾਸ ਸਵੇਰੇ 10:30 ਵਜੇ ਅਰਦਾਸ ਕਰਨ ਉਪਰੰਤ ਸੁਰੂ ਹੋਵੇਗਾ।
ਦਫਤਰ ਤੋਂ ਜਾਰੀ ਬਿਆਨ ਵਿੱਚ ਜਾਣਾਕਰੀ ਦਿੱਤੀ ਗਈ ਕਿ, ਸਟੇਟ ਡੈਲੀਗੇਟ ਇਜਲਾਸ ਵਿੱਚ ਪਾਰਟੀ ਦੇ ਅਗਲੇ ਪ੍ਰੋਗਰਾਮ ਨੂੰ ਲੈਕੇ ਜਿੱਥੇ ਵਿਸਥਾਰ ਸਾਹਿਤ ਚਰਚਾ ਹੋਵੇਗੀ ਉਥੇ ਹੀ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਰਾਇ ਸ਼ੁਮਾਰੀ ਕੀਤੀ ਜਾਵੇਗੀ।
ਜਾਰੀ ਬਿਆਨ ਵਿੱਚ ਕਿਹਾ ਗਿਆ ਕਿ, ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਵਿੱਚ ਲੋਕਤੰਤਰਿਕ ਪ੍ਰਕਿਰਿਆ ਅਤੇ ਸਿਧਾਤਾਂ ਨੂੰ ਮਜ਼ਬੂਤ ਕਰਨ ਲਈ ਸਾਰੇ ਹੀ ਸਟੇਟ ਡੈਲੀਗੇਟ ਦੀ ਰਾਇ ਨਾਲ ਵਰਕਿੰਗ ਕਮੇਟੀ ਸਮੇਤ ਬਾਕੀ ਅਹੁਦਿਆਂ ਦੀ ਨਿਯੁਕਤੀ ਨੂੰ ਕਰਨ ਲਈ ਸਟੇਟ ਡੈਲੀਗੇਟ ਨੂੰ ਬੁਲਾਇਆ ਗਿਆ ਹੈ। ਜਾਰੀ ਬਿਆਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਅੰਦਰ ਪਾਰਟੀ ਦੇ ਹਰ ਪਲੇਟਫਾਰਮ ਨੂੰ ਮਜ਼ਬੂਤ ਕੀਤਾ ਜਾਵੇਗਾ। ਵਰਕਿੰਗ ਕਮੇਟੀ ਸਮੇਤ ਸਰਕਲ ਤੋ ਲੈਕੇ ਜ਼ਿਲਾ ਜੱਥੇਬੰਦੀ ਦੀ ਚੋਣ ਪੂਰਨ ਲੋਕਤੰਤਰਿਕ ਤਰੀਕੇ ਜਰੀਏ ਪੂਰੀ ਕੀਤੀ ਜਾਵੇਗੀ।