ਪੁੱਡਾ ਭਵਨ ਮੁਹਾਲੀ ਵਿਖੇ ਲੜੀਵਾਰ ਭੁੱਖ ਹੜਤਾਲ
ਪੁੱਡਾ ਭਵਨ ਮੋਹਾਲੀ ਵਿਖੇ ਲੜੀਵਾਰ ਭੁੱਖ ਹੜਤਾਲ
Publish Date: Fri, 05 Dec 2025 07:05 PM (IST)
Updated Date: Fri, 05 Dec 2025 07:06 PM (IST)

47ਵੇਂ ਦਿਨ ਵਿਸ਼ਾਲ ਰੈਲੀ ਅਰਥੀ ਫੂਕ ਮੁਜ਼ਾਹਰਾ ਕਰ ਕੇ ਮੁੱਖ ਪ੍ਰਸ਼ਾਸਕ ਦੀ ਅਰਥੀ ਫੂਕੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਦਫਤਰ ਪੁੱਡਾ ਭਵਨ ਮੁਹਾਲੀ ਵਿਖੇ ਲੜੀਵਾਰ ਭੁੱਖ ਹੜਤਾਲ 47 ਵੇਂ ਦਿਨ ਵਿਸ਼ਾਲ ਰੈਲੀ ਕੱਢੀ ਗਈ ਅਤੇ ਅਰਥੀ ਫੂਕ ਮੁਜ਼ਾਹਰਾ ਕਰ ਕੇ ਮੁੱਖ ਪ੍ਰਸ਼ਾਸਕ ਦੀ ਅਰਥੀ ਫੂਕੀ। ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਰਜਿ: ਨੰ: 21), ਮੁੱਖ ਦਫਤਰ ਡੇਰਾਬੱਸੀ ਦੇ ਝੰਡੇ ਹੇਠ ਭੁੱਖ ਹੜਤਾਲ ਤੇ ਰਾਮ ਸੁੰਦਰ, ਬੁੱਧੀ ਰਾਮ ਯਾਦਵ, ਰਾਮ ਦਰਸ਼, ਮਲਕੀਤ ਸਿਘ, ਅਲੋਕ ਨਾਥ ਬੈਠੇ। ਅੱਜ ਦੀ ਰੈਲੀ ਨੂੰ ਸੰਬੋਧਿਤ ਕਰਦਿਆਂ ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਖਦੇਵ ਸਿੰਘ ਸੈਣੀ, ਮੋਹਾਲੀ ਆਗੂ ਤਰਲੋਚਨ ਸਿੰਘ, ਮਲਕੀਤ ਸਿੰਘ, ਰਣਬੀਰ ਸਿੰਘ ਰਣਜੀਤ ਸਿਘ, ਕਰਮਜੀਤ ਸਿੰਘ, ਪਾਲਾ ਰਾਮ, ਕੁਲਦੀਪ ਸਿੰਘ, ਸੁਭਾਸ਼ ਰਾਣਾ, ਦਰਸ਼ਨ ਸਿਘ ਨੇ ਕਿਹਾ ਕਿ ਪੁੱਡਾ ਵਿਭਾਗ ਵਿੱਚ 01-04-2004 ਤੋਂ ਪਹਿਲਾਂ ਭਰਤੀ ਹੋਏ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ। ਪੁੱਡਾ ਵਿਭਾਗ ਵਿੱਚ ਬੋਨਸ/ਐਕਸਗੇ੍ਰਸ਼ੀਆ ਜੋ ਨਾਜਾਇਜ ਕੱਟਿਆ ਗਿਆ ਹੈ, ਉਹ 2 ਸਾਲਾਂ ਦਾ ਤੁਰੰਤ ਦਿੱਤਾ ਜਾਵੇ। ਪੁੱਡਾ ਵਿਭਾਗ ਅਤੇ ਸਾਰੀਆਂ ਅਥਾਰਟੀਆਂ ਵਿੱਚ ਲਗਾਤਾਰ 5-10-2015 ਤੋਂ ਕੰਮ ਕਰਦੇ ਡੈਲੀਵੇਜ, ਆਊਟਸੋਰਸ, ਥਰੂ ਕੰਟਰੈਕਟ, ਕੰਟਰੈਕਟ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਇਨ੍ਹਾਂ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਕਿਰਤ ਵਿਭਾਗ ਵੱਲੋਂ ਨਿਰਧਾਰਤ ਸਹੂਲਤਾ ਦਿੱਤੀਆਂ ਜਾਣ। ਜਿਵੇਂ ਗਜਟਿਡ ਛੁੱਟੀਆਂ, ਬੋਨਸ, ਐਕਸਗੇ੍ਰਸ਼ੀਆ, ਈਪੀਐੱਫ, ਈਐੱਸਆਈ, ਗੈ੍ਰਜੂਟੀ ਆਦਿ ਸਹੂਲਤਾਂ ਕੀਤੀਆਂ ਜਾਣ। ਰਿਟਾਇਰੀ ਕਰਮਚਾਰੀਆਂ ਦੇ ਮੈਡੀਕਲ ਰਿਵਰਸਮੈਂਟ ਦਿੱਤੇ ਜਾਣ। ਪੁੱਡਾ ਕਰਮਚਾਰੀਆਂ ਨੂੰ ਮਿਲਦਾ 25 ਫੀਸਦੀ ਹਾਊਸ ਰੈਂਟ, ਬਹਾਲ ਕੀਤਾ ਜਾਵੇ। ਵਿਭਾਗ ਦੇ ਖਾਲੀ ਫਲੈਟ ਜੋ ਲੋਕਾਂ ਨੇ ਦੱਬੇ ਹੋਏ ਹਨ, ਖਾਲੀ ਕਰਵਾ ਕਰਵਾ ਕੇ ਮੁਲਾਜਮਾਂ ਨੂੰ ਦਿੱਤੇ ਜਾਣ। ਪਲਾਟਾਂ ਦੀ ਅਲਾਟਮੈਂਟ ਸਮੇਂ ਮੁਲਾਜਮਾਂ ਦਾ ਕੋਟਾ 10 ਫੀਸਦੀ ਕੀਤਾ ਜਾਵੇ। ਰਿਟਾਇਰੀ ਕਰਮਚਾਰੀਆਂ ਦੇ ਡਿਊ ਸਮੇਂ ਸਿਰ ਕੀਤੇ ਜਾਣ ਅਤੇ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਕੀਤਾ ਜਾਵੇ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ 16ਫੀਸਦੀ ਡੀਏ ਰੀਲੀਜ ਕੀਤਾ ਜਾਵੇ। ਕੱਚੇ ਮੁਲਾਜਮ ਪੱਕੇ ਕੀਤੇ ਜਾਣ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। 13 ਸਾਲਾਂ ਤੋਂ ਕੰਮ ਕਰ ਰਹੇ ਡਿਗਰੀ ਹੋਲਡਰ ਪਦ ਉਨਤੀ ਦਾ ਕੋਟਾ ਵਧਾਉਂਦੇ ਹੋਏ ਯੋਗ ਕਰਮਚਾਰੀਆਂ ਦੀ ਪਦ ਉਨਤੀ ਕੀਤੀ ਜਾਵੇ। ਦਫਤਰ ਅੱਗੇ ਬੈਠੇ ਭੁੱਖ ਹੜਤਾਲੀ ਸਾਥੀਆਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪੁੱਡਾ ਪ੍ਰਸ਼ਾਸਨ ਦੀ ਹੋਵੇਗੀ।