ਸੀਨੀਅਰ ਪੱਤਰਕਾਰ ਅਜੈ ਸੂਰਾ ਹਰਿਆਣਾ ਦੇ ਰਾਜ ਸੂਚਨਾ ਕਮਿਸ਼ਨਰ ਨਿਯੁਕਤ, ਪੱਤਰਕਾਰੀ ਜਗਤ 'ਚ ਖੁਸ਼ੀ ਦੀ ਲਹਿਰ
'ਟਾਈਮਜ਼ ਆਫ ਇੰਡੀਆ' ਵਿੱਚ ਕਾਰਜਸ਼ੀਲ ਰਹੇ ਅਜੈ ਸੂਰਾ ਆਪਣੀ ਮਿਹਨਤ, ਸ਼ਾਂਤ ਸੁਭਾਅ ਅਤੇ ਦ੍ਰਿੜਤਾ ਲਈ ਜਾਣੇ ਜਾਂਦੇ ਹਨ। ਪੱਤਰਕਾਰੀ ਵਿੱਚ ਲੰਬਾ ਤਜਰਬਾ ਰੱਖਣ ਵਾਲੇ ਸੂਰਾ ਹਮੇਸ਼ਾ ਸੰਜਮ ਅਤੇ ਗੰਭੀਰਤਾ ਨਾਲ ਆਪਣੀ ਗੱਲ ਰੱਖਣ ਦੇ ਮਾਹਿਰ ਰਹੇ ਹਨ।
Publish Date: Fri, 24 Apr 2026 09:40 AM (IST)
Updated Date: Fri, 24 Apr 2026 09:42 AM (IST)
ਜੈ ਸਿੰਘ ਛਿੱਬਰ, ਚੰਡੀਗੜ੍ਹ: ਸੀਨੀਅਰ ਪੱਤਰਕਾਰ ਅਜੈ ਸੂਰਾ ਨੂੰ ਹਰਿਆਣਾ ਸਰਕਾਰ ਵੱਲੋਂ ਰਾਜ ਸੂਚਨਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ, ਜੋ ਕਿ ਪੱਤਰਕਾਰੀ ਜਗਤ ਲਈ ਬਹੁਤ ਮਾਣ ਵਾਲੀ ਗੱਲ ਹੈ। 'ਟਾਈਮਜ਼ ਆਫ ਇੰਡੀਆ' ਵਿੱਚ ਕਾਰਜਸ਼ੀਲ ਰਹੇ ਅਜੈ ਸੂਰਾ ਆਪਣੀ ਮਿਹਨਤ, ਸ਼ਾਂਤ ਸੁਭਾਅ ਅਤੇ ਦ੍ਰਿੜਤਾ ਲਈ ਜਾਣੇ ਜਾਂਦੇ ਹਨ। ਪੱਤਰਕਾਰੀ ਵਿੱਚ ਲੰਬਾ ਤਜਰਬਾ ਰੱਖਣ ਵਾਲੇ ਸੂਰਾ ਹਮੇਸ਼ਾ ਸੰਜਮ ਅਤੇ ਗੰਭੀਰਤਾ ਨਾਲ ਆਪਣੀ ਗੱਲ ਰੱਖਣ ਦੇ ਮਾਹਿਰ ਰਹੇ ਹਨ। ਜ਼ਿਕਰਯੋਗ ਹੈ ਕਿ ਸਰਕਾਰਾਂ ਵੱਲੋਂ ਪੱਤਰਕਾਰਾਂ ਨੂੰ ਸੂਚਨਾ ਕਮਿਸ਼ਨਰ ਵਰਗੇ ਜ਼ਿੰਮੇਵਾਰ ਅਹੁਦਿਆਂ 'ਤੇ ਨਿਯੁਕਤ ਕਰਨ ਦੀ ਪਿਰਤ ਪਹਿਲਾਂ ਵੀ ਰਹੀ ਹੈ, ਜਿਸ ਤਹਿਤ ਪੰਜਾਬ ਵਿੱਚ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਦੌਰਾਨ ਵੀ ਕਈ ਸੀਨੀਅਰ ਪੱਤਰਕਾਰ ਮੁੱਖ ਸੂਚਨਾ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।