ਵਿਕਰਮ ਸਿੰਘ ਚੀਮਾ ਨਾਲ ਰਣਜੀਤ ਸਿੰਘ ਗਿੱਲ ਕਰਨਗੇ ਮੁਲਾਕਾਤ
ਵਿਕਰਮ ਸਿੰਘ ਚੀਮਾ ਨਾਲ ਰਣਜੀਤ ਸਿੰਘ ਗਿੱਲ ਕਰਨਗੇ ਮੁਲਾਕਾਤ
Publish Date: Thu, 08 Jan 2026 08:50 PM (IST)
Updated Date: Thu, 08 Jan 2026 08:54 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਪਾਰਟੀ ਦੀਆਂ ਨੀਤੀਆਂ, ਵਰਕਰਾਂ ਅਤੇ ਆਗੂਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਪਾਰਟੀ ਦੇ ਪੰਜਾਬ ਵਿਚ ਵਿਸਥਾਰ ਨੂੰ ਲੈ ਕੇ ਰਣਜੀਤ ਸਿੰਘ ਗਿੱਲ ਸੀਨੀਅਰ ਆਗੂ ਬੀਜੇਪੀ ਵੱਲੋਂ ਵਿਕਰਮ ਸਿੰਘ ਚੀਮਾ ਮੀਤ ਪ੍ਰਧਾਨ ਬੀਜੇਪੀ ਪੰਜਾਬ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਣਾ ਰਣਜੀਤ ਗਿੱਲ ਨੇ ਦੱਸਿਆ ਕਿ 9 ਜਨਵਰੀ ਨੂੰ ਦੁਪਹਿਰ ਦੇ 12 ਵਜੇ ਦੇ ਕਰੀਬ ਵਿਕਰਮ ਸਿੰਘ ਚੀਮਾ ਵਾਈਸ ਪ੍ਰਧਾਨ ਬੀਜੇਪੀ ਪੰਜਾਬ ਖਰੜ ਸਥਿਤ ਬੀਜੇਪੀ ਪਾਰਟੀ ਦਫ਼ਤਰ ਵਿਖੇ ਪਹੁੰਚਣਗੇ ਅਤੇ ਵਰਕਰਾਂ ਆਗੂਆਂ ਦੇ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਜੋ ਸਮੱਸਿਆਵਾਂ ਪੇਸ਼ ਆ ਰਹੀਆਂ ਹਨ, ਉਨ੍ਹਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਰਟੀ ਦੇ ਪੰਜਾਬ ਵਿਚ ਵਿਸਥਾਰ ਸਬੰਧੀ ਵੀ ਚਰਚਾਵਾਂ ਕੀਤੀਆਂ ਜਾਣਗੀਆਂ।