ਰਣਜੀਤ ਸਿੰਘ ਗਿੱਲ ਵੱਲੋਂ ਬੀਜੇਪੀ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ
ਰਣਜੀਤ ਸਿੰਘ ਗਿੱਲ ਵੱਲੋਂ ਬੀਜੇਪੀ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ
Publish Date: Wed, 10 Dec 2025 05:25 PM (IST)
Updated Date: Wed, 10 Dec 2025 05:27 PM (IST)
ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਬਲਾਕ ਸੰਮਤੀ ਚੋਣਾਂ ਲਈ ਬੀਜੇਪੀ ਪਾਰਟੀ ਵੱਲੋਂ ਜ਼ੋਨ ਤੀੜਾ ਤੋਂ ਉਮੀਦਵਾਰ ਖ਼ਵਾਜਾ ਖਾਨ ਬੂਟਾ ਦੇ ਹੱਕ ਵਿਚ ਬੁੱਧਵਾਰ ਨੂੰ ਰਣਜੀਤ ਸਿੰਘ ਗਿੱਲ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਪਿੰਡ ਚਾਹੜ ਮਾਜਰਾ ਵਿਖੇ ਰਣਜੀਤ ਗਿੱਲ ਵੱਲੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਮੇਸ਼ਾ ਹੀ ਚੋਣਾਂ ਵੇਲੇ ਆਮ ਲੋਕਾਂ ਨੂੰ ਵਿਕਾਸ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਉਨ੍ਹਾਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਪੰਜਾਬ ਕਦੇ ਵਿਕਾਸ ਅਤੇ ਖੁਸ਼ਹਾਲੀ ਪੱਖੋਂ ਦੇਸ਼ ਦੇ ਪਹਿਲੇ ਸੂਬਿਆਂ ਵਿਚੋਂ ਆਉਂਦਾ ਸੀ, ਜੋ ਕਿ ਹੁਣ ਪਿਛੜ ਕੇ ਅਖ਼ੀਰਲੇ ਸੂਬਿਆਂ ਵਿਚ ਰਹਿ ਗਿਆ। ਦੂਜੇ ਪਾਸੇ ਜਿਸ-ਜਿਸ ਸੂਬੇ ਵਿਚ ਬੀਜੇਪੀ ਦੀ ਸਰਕਾਰ ਹੈ, ਉਹ ਸੂਬੇ ਬੜੀ ਤੇਜ਼ੀ ਨਾਲ ਤਰੱਕੀ ਕਰ ਰਹੇ ਹਨ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਬੀਜੇਪੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਉਣ ਤਾਂ ਜੋ ਕਿ ਪੰਜਾਬ ਨੂੰ ਵੀ ਮੁੜ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ। ਇਸ ਮੌਕੇ ਪੁਨੀਤ ਸਿੰਗਲਾ ਸੀਨੀਅਰ ਆਗੂ ਬੀਜੇਪੀ, ਇਕਬਾਲ ਸਿੰਘ ਸਾਬਕਾ ਸਰਪੰਚ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।