ਪੰਜਾਬ ਸਰਕਾਰ ਨੇ ਨਿਗਮਾਂ, ਕਮਿਸ਼ਨਾਂ ਦੇ ਚੇਅਰਮੈਨ ਤੇ ਉਪ ਚੇਅਰਮੈਨ ਕੀਤੇ ਨਿਯੁਕਤ, ਪੜ੍ਹੋ ਪੂਰੀ ਸੂਚੀ
ਪੰਜਾਬ ਸਰਕਾਰ ਨੇ ਇਕ ਦਰਜ਼ਨ ਤੋ ਵੱਧ ਆਗੂਆਂ ਨੂੰ ਵੱਖ ਵੱਖ ਬੋਰਡਾਂ,ਕਾਰਪੋਰੇਸ਼ਨਾਂ ਅਤੇ ਕਮਿਸ਼ਨਾਂ ਵਿਚ ਚੇਅਰਮੈਨ ਅਤੇ ਉਪ ਚੇਅਰਮੈਨ ਨਿਯੁਕਤ ਕੀਤਾ ਹੈ।
Publish Date: Wed, 21 Jan 2026 06:55 PM (IST)
Updated Date: Wed, 21 Jan 2026 07:00 PM (IST)

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਕ ਦਰਜ਼ਨ ਤੋ ਵੱਧ ਆਗੂਆਂ ਨੂੰ ਵੱਖ ਵੱਖ ਬੋਰਡਾਂ,ਕਾਰਪੋਰੇਸ਼ਨਾਂ ਅਤੇ ਕਮਿਸ਼ਨਾਂ ਵਿਚ ਚੇਅਰਮੈਨ ਅਤੇ ਉਪ ਚੇਅਰਮੈਨ ਨਿਯੁਕਤ ਕੀਤਾ ਹੈ। ਮੁੱਖ ਮੰਤਰੀ ਵਲੋਂ ਜਾਰੀ ਲਿਸਟ ਅਨੁਸਾਰ ਇੰਦਰਜੀਤ ਸਿੰਘ ਨੂੰ ਮਾਰਕਫੈੱਡ ਦਾ ਚੇਅਰਮੈਨ, ਹਰਪਾਲ ਜੁਨੇਜਾ ਨੂੰ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਦਾ ਚੇਅਰਮੈਨ, ਗੁਰਸ਼ਰਨ ਸਿੰਘ ਛੀਨਾ ਨੂੰ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਮੇਜਰ ਗੁਰਚਰਨ ਸਿੰਘ ਨੂੰ ਚੇਅਰਮੈਨ ਪੰਜਾਬ ਐਕਸ ਸਰਵਿਸ ਕਾਰਪੋਰੇਸ਼ਨ, ਸੌਰਭ ਬਹਿਲ ਨੂੰ ਚੇਅਰਮੈਨ ਨਗਰ ਸੁਧਾਰ ਟਰਸਟ ਪਠਾਨਕੋਟ, ਬਲਜਿੰਦਰ ਸਿੰਘ ਚੌਂਦਾ ਨੂੰ ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀ ਭੌ ਵਿਕਾਸ ਕਾਰਪੋਰੇਸ਼ਨ, ਹਰਪਾਲ ਸਿੰਘ ਨੂੰ ਚੇਅਰਮੈਨ ਨਗਰ ਸੁਧਾਰ ਟਰਸਟ ਪਟਿਆਲਾ, ਨਵਜੋਤ ਸਿੰਘ ਨੂੰ ਚੇਅਰਮੈਨ ਪੰਜਾਬ ਐਨਰਜ਼ੀ ਡਿਵੈਲਪਮੈਟ ਏਜੰਸੀ (ਪੇਡਾ), ਬਲਜਿੰਦਰ ਸਿੰਘ ਬੰਟੀ ਨੂੰ ਉਪ ਚੇਅਰਮੈਨ ਪੰਜਾਬ ਰਾਜ ਜੰਗਲਾਤ ਵਿਕਾਸ ਕਾਰਪੋਰੇਸ਼ਨ, ਕੀਮਤੀ ਭਗਤ ਨੂੰ ਉਪ ਚੇਅਰਮੈਨ ਗਊ ਸੇਵਾ ਕਮਿਸ਼ਨ, ਗਗਨਦੀਪ ਸਿੰਘ ਆਹਲੂਵਾਲੀਆ ਨੂੰ ਚੇਅਰਮੈਨ ਪੰਜਾਬ ਖਾਦੀ ਅਤੇ ਪੇਂਡੂ ਇੰਡਸਟਰੀ ਬੋਰਡ, ਸਿਮੀ ਪਾਸਹਾਨ ਨੂੰ ਉਪ ਚੇਅਰਮੈਨ ਪੰਜਾਬ ਖਾਦੀ ਅਤੇ ਪੇਂਡੂ ਇੰਡਸਟਰੀ ਬੋਰਡ, ਤਰਸੇਮ ਸਿੰਘ ਸਿਆਲਕ ਨੂੰ ਸੀਨੀਅਰ ਉਪ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅਤੇ ਹਰਜੋਤ ਕੌਰ ਨੂੰ ਉਪ ਚੇਅਰਪਰਸਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਲਗਾਇਆ ਗਿਆ ਹੈ। ਵਰਨਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਅਧਿਕਾਰੀਆਂ ਨੂੰ ਦਫ਼ਤਰੀ ਪੱਤਰ ਵਿਹਾਰ ਪੰਜਾਬ ਭਾਸ਼ਾ ਵਿਚ ਕਰਨ ਦੇ ਹੁਕਮ ਦਿੱਤੇ ਹੋਏ ਹਨ, ਪਰ ਮੁੱਖ ਮੰਤਰੀ ਦੇ ਦਸਤਖਤਾ ਹੇਠ ਜਾਰੀ ਇਹ ਹੁਕਮ ਅੰਗਰੇਜੀ ਭਾਸ਼ਾ ਵਿਚ ਜਾਰੀ ਕੀਤੇ ਗਏ ਹਨ।