ਸੂਬੇ 'ਚ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਖੁੱਲ੍ਹ ਚੁੱਕਿਆ ਹੈ। ਇਨ੍ਹਾਂ ਚੋਣਾਂ 'ਚ ਜਿਹੜੀ ਵੀ ਪਾਰਟੀ ਦੇ ਸਿਰ ਜਿੱਤ ਦਾ ਸਿਹਰਾ ਸੱਜਦਾ ਹੈ, ਉਹ ਆਪਣੇ ਪੇਂਡੂ ਖੇਤਰ 'ਚ ਆਪਣੀ ਪਕੜ ਵਧਾਏਗੀ। ਇਨ੍ਹਾਂ ਚੋਣਾਂ ਦੀ ਇਕ ਖ਼ਾਸ ਗੱਲ ਇਹ ਵੀ ਹੈ ਕਿ ਚੋਣਾਂ ਦੇ ਨਤੀਜੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ 'ਚ ਵੀ ਵੇਖੇ ਜਾਣਗੇ।

ਪੰਜਾਬੀ ਜਾਗਰਣ ਟੀਮ, ਚੰਡੀਗੜ੍ਹ - ਸੂਬੇ 'ਚ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਖੁੱਲ੍ਹ ਚੁੱਕਿਆ ਹੈ। ਇਨ੍ਹਾਂ ਚੋਣਾਂ 'ਚ ਜਿਹੜੀ ਵੀ ਪਾਰਟੀ ਦੇ ਸਿਰ ਜਿੱਤ ਦਾ ਸਿਹਰਾ ਸੱਜਦਾ ਹੈ, ਉਹ ਆਪਣੇ ਪੇਂਡੂ ਖੇਤਰ 'ਚ ਆਪਣੀ ਪਕੜ ਵਧਾਏਗੀ। ਇਨ੍ਹਾਂ ਚੋਣਾਂ ਦੀ ਇਕ ਖ਼ਾਸ ਗੱਲ ਇਹ ਵੀ ਹੈ ਕਿ ਚੋਣਾਂ ਦੇ ਨਤੀਜੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ 'ਚ ਵੀ ਵੇਖੇ ਜਾਣਗੇ।
ਜਲੰਧਰ
ਜਲੰਧਰ ਦੇ ਵਰਿਆਣਾ ਜ਼ਿਲ੍ਹਾ ਪ੍ਰੀਸ਼ਦ ਵਿੱਚ ਚੌਥੇ ਦੌਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਗੁਰਜਿੰਦਰ ਸਿੰਘ ਅੱਗੇ।
ਜ਼ਿਲ੍ਹਾ ਪ੍ਰੀਸ਼ਦ ਜਲੰਧਰ - ਚੋਣ ਨਤੀਜੇ
| ਪਾਰਟੀ ਦਾ ਨਾਮ | ਜਿੱਤੀਆਂ ਹੋਈਆਂ ਸੀਟਾਂ / ਰੁਝਾਨ |
| ਕਾਂਗਰਸ | 7 |
| ਆਮ ਆਦਮੀ ਪਾਰਟੀ (ਆਪ) | 5 |
| ਬਹੁਜਨ ਸਮਾਜ ਪਾਰਟੀ (ਬਸਪਾ) | 5 |
| ਸ਼੍ਰੋਮਣੀ ਅਕਾਲੀ ਦਲ | 1 |
| ਭਾਰਤੀ ਜਨਤਾ ਪਾਰਟੀ (ਭਾਜਪਾ) | 0 |
| ਆਜ਼ਾਦ ਉਮੀਦਵਾਰ | 0 |
ਬਠਿੰਡਾ
ਜ਼ਿਲ੍ਹਾ ਪ੍ਰੀਸ਼ਦ ਬਹਿਮਣ ਦੀਵਾਨਾ ਜ਼ੋਨ ਤੋਂ ਅਕਾਲੀ ਦਲ ਦੀ ਉਮੀਦਵਾਰ ਪੰਜਵੇਂ ਰਾਊਂਡ ਦੌਰਾਨ 3500 ਵੋਟਾਂ ਦੇ ਫਰਕ ਨਾਲ ਅੱਗੇ।
ਜ਼ਿਲ੍ਹਾ ਪ੍ਰੀਸ਼ਦ ਮੰਡੀ ਕਲਾਂ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਤੀਜੇ ਨੰਬਰ 'ਤੇ, ਆਪ ਉਮੀਦਵਾਰ ਅੱਗੇ
ਬੰਗੀ ਨਿਹਾਲ ਸਿੰਘ ਵਾਲਾ ਅਤੇ ਲੇਲੇਵਾਲਾ ਬਲਾਕ ਤੋਂ ਅਕਾਲੀ ਦਲ ਜੇਤੂ
ਫਰੀਦਕੋਟ
ਦੱਸ ਦਈਏ ਕਿ ਆਮ ਆਦਮੀਂ ਪਾਰਟੀ ਦੀ ਵੀਰਪਾਲ ਕੌਰ 846 ਵੋਟਾਂ ਨਾਲ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅੰਗਰੇਜ ਸਿੰਘ 762 ਨਾਲ ਦੂਜੇ ਨੰਬਰ ਅਤੇ ਜਦੋਂਕਿ ਕਾਂਗਰਸ ਦੀ ਉਮੀਦਵਾਰ ਅਮਰਜੀਤ ਕੌਰ 269 ਵੋਟਾਂ ਨਾਲ ਤੀਜੇ ਨੰਬਰ 'ਤੇ ਚੱਲ ਰਹੇ ਹਨ।
ਫਰੀਦਕੋਟ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰੀਸ਼ਦ ਸਰਕਲ ਗੋਲੇਵਾਲਾ ਦੇ ਪਹਿਲੇ ਰਾਂਊਂਡ ਦਾ ਰਿਜ਼ਲਟ
189 ਵੋਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜਸਕਰਨਪ੍ਰੀਤ ਪਹਿਲੇ, 122 ਵੋਟਾਂ ਨਾਲ ਕਾਂਗਰਸ ਦਾ ਬਲਵੀਰ ਸਿੰਘ ਦੂਜੇ, 80 ਵੋਟਾਂ ਨਾਲ ਆਪ ਦਾ ਅਮਰਜੀਤ ਸਿੰਘ ਤੀਜੇ ਅਤੇ 24 ਵੋਟਾਂ ਨਾਲ BJP ਦਾ ਅਮਰ ਸਿੰਘ ਚੌਥੇ ਸਥਾਨ 'ਤੇ