- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਬੈਠਕ 4 ਵਜੇ ਹੋਵੇਗੀ। ਸਰਕਾਰ ’ਚ ਇਕ ਮੰਤਰੀ ਨੇ ਬੈਠਕ ਸੱਦੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਏਜੰਡੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਬੈਠਕ ਵੀਰਵਾਰ ਨੂੰ ਸੱਦੀ ਗਈ ਹੈ, ਜੋ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਹੋਵੇਗੀ। ਹਾਲਾਂਕਿ ਬੈਠਕ ਲਈ ਕੋਈ ਏਜੰਡਾ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਏਜੰਡਾ ਸਵੇਰੇ ਹੀ ਸਾਰੇ ਮੰਤਰੀਆਂ ਦੀ ਰਿਹਾਇਸ਼ ’ਤੇ ਪਹੁੰਚਾਇਆ ਜਾਵੇਗਾ। ਇਹ ਬੈਠਕ 4 ਵਜੇ ਹੋਵੇਗੀ। ਸਰਕਾਰ ’ਚ ਇਕ ਮੰਤਰੀ ਨੇ ਬੈਠਕ ਸੱਦੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਏਜੰਡੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
ਮਜ਼ੇਦਾਰ ਗੱਲ ਹੈ ਕਿ ਜਿਥੇ ਪਿਛਲੀਆਂ ਕੁਝ ਬੈਠਕਾਂ ਛੇਤੀ-ਛੇਤੀ ਸੱਦੀਆਂ ਜਾ ਰਹੀਆਂ ਹਨ, ਉਥੇ ਉਸ ਤੋਂ ਪਹਿਲਾਂ 4 ਮਹੀਨਿਆਂ ਤੱਕ ਇਕ ਵੀ ਬੈਠਕ ਨਹੀਂ ਸੱਦੀ ਗਈ ਸੀ।