ਕੂੜੇ ਦੇ ਡੰਪ ਖ਼ਿਲਾਫ਼ ਲੱਗੇ ਧਰਨੇ ਨੂੰ ਮਿਲਿਆ ਨੇੜਲੇ ਪਿੰਡਾਂ ਦਾ ਸਮਰਥਨ
ਕੂੜੇ ਦੇ ਡੰਪ ਖ਼ਿਲਾਫ਼ ਲੱਗੇ ਧਰਨੇ ਨੂੰ ਮਿਲਿਆ ਨੇੜਲੇ ਪਿੰਡਾਂ ਦਾ ਸਮਰਥਨ
Publish Date: Wed, 14 Jan 2026 07:22 PM (IST)
Updated Date: Wed, 14 Jan 2026 07:24 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਕੂੜੇ ਦੇ ਡੰਪ ਦੇ ਖ਼ਿਲਾਫ਼ ਪਿੰਡਾਂ ਦੇ ਵਸਨੀਕਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਛੇਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਇਸ ਦੌਰਾਨ ਧਰਨੇ ਨੂੰ ਨੇੜੇ ਦੇ ਪਿੰਡਾਂ ਵੱਲੋਂ ਵੀ ਹਮਾਇਤ ਮਿਲਣੀ ਸ਼ੁਰੂ ਹੋ ਗਈ ਹੈ।
ਮੋਰਿੰਡਾ ਨਗਰ ਕੌਂਸਲ ਵੱਲੋਂ ਬਣਾਏ ਗਏ ਕੂੜੇ ਦੇ ਡੰਪ ਦੇ ਖ਼ਿਲਾਫ਼ ਕੜਕਦੀ ਠੰਢ ਵਿਚ ਬੈਠੇ ਚਾਰ ਪਿੰਡਾਂ ਦੇ ਨਿਵਾਸੀਆਂ ਦੀ ਜਦੋਂ ਕੋਈ ਪ੍ਰਸ਼ਾਸਨ ਜਾਂ ਸਿਆਸੀ ਆਗੂ ਨੇ ਕੋਈ ਸਾਰ ਨਹੀਂ ਲਈ ਤਾਂ ਨੇੜਲੇ ਪਿੰਡਾਂ ਦੇ ਨਿਵਾਸੀ ਆਪਣੇ ਭਾਈਚਾਰੇ ਅਤੇ ਇਨਸਾਨੀਅਤ ਨਾਲ ਧਰਨੇ ’ਚ ਪਹੁੰਚਣ ਲੱਗ ਪਏ ਹਨ ਅਤੇ ਸੰਘਰਸ਼ ਦੀ ਵੱਡੀ ਰੂਪ ਰੇਖਾ ਉਲੀਕਣ ਲਈ ਸਲਾਹ ਮਸ਼ਵਰੇ ਕੀਤੇ ਜਾ ਰਹੇ ਹਨ। ਇਸ ਧਰਨੇ ਵਿਚ ਪਿੰਡ ਗੜਾਂਗਾ, ਮੜੌਲੀ, ਨਿਆਮੀਆਂ, ਖੇੜੀ ਅਤੇ ਦੇਹਕਲਾ ਤੋਂ ਹਮਾਇਤੀ ਸੱਜਣਾਂ ਨੇ ਸ਼ਮੂਲੀਅਤ ਕੀਤੀ ਅਤੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਧਰਨਾਕਾਰੀਆਂ ਦੀ ਗੱਲ ਨਾ ਸੁਣੀ ਤਾਂ ਸਾਰਾ ਇਲਾਕਾ ਮਿਲ ਕੇ ਸੰਘਰਸ਼ ਨੂੰ ਵੱਡੇ ਪਲੇਟਫਾਰਮ ’ਤੇ ਲਿਆਏਗਾ।
ਧਰਨੇ ਵਿਚ ਰਵਿੰਦਰ ਸਿੰਘ ਦੇਹਕਲਾਂ, ਬਹਾਦਰ ਸਿੰਘ ਨਿਆਮੀਆਂ, ਸਵਰਣ ਸਿੰਘ ਨਿਆਮੀਆਂ, ਅੰਗਰੇਜ਼ ਸਿੰਘ ਨਿਆਮੀਆਂ, ਹਰਵਿੰਦਰ ਸਿੰਘ ਪੋਪਨਾ, ਗੁਰਚਰਨ ਸਿੰਘ ਪੋਪਨਾ, ਕਾਲਾ ਸਿੰਘ ਪੋਪਨਾ, ਮਨਪ੍ਰੀਤ ਸਿੰਘ ਖੇੜੀ, ਮਹਿੰਦਰ ਸਿੰਘ ਗੜਾਂਗ, ਸੁੱਚਾ ਸਿੰਘ ਸਕਰੁਲਾਂਪੁਰ, ਗੁਰਦੇਵ ਸਿੰਘ ਸਕਰੁਲਾਂਪੁਰ, ਅਮਰ ਸਿੰਘ ਸਕਰੁਲਾਂਪੁਰ, ਸ਼ਰਨਜੀਤ ਸਿੰਘ ਸਾਬਕਾ ਸਰਪੰਚ ਬੀਬੀਪੁਰ, ਹਕੀਕਤ ਸਿੰਘ ਘੜੂਆਂ, ਗੁਰਦੀਪ ਸਿੰਘ ਗੜਾਂਗ, ਸੰਦੀਪ ਸਿੰਘ ਖੇੜੀ, ਯਾਦਵਿੰਦਰ ਸਿੰਘ ਸਰਪੰਚ ਸਿੱਲ ਕੱਪੜਾ, ਹਰਦੀਪ ਸਿੰਘ ਸਰਪੰਚ ਮਾਛੀਪੁਰ, ਬਲਵਿੰਦਰ ਕੌਰ ਫਤਿਹਪੁਰ ਥੇੜੀ, ਐਡਵੋਕੇਟ ਜਸਬੀਰ ਸਿੰਘ, ਸਿਕੰਦਰ ਸਿੰਘ ਸਿੱਲ ਕੱਪੜਾ, ਪਾਲ ਸਿੰਘ ਥੇੜੀ, ਰਮਨਜੋਤ ਸਿੰਘ ਥੇੜੀ, ਭਜਨ ਸਿੰਘ ਥੇੜੀ, ਸੁਰਿੰਦਰਪਾਲ ਸਿੰਘ ਥੇੜੀ, ਇੰਦਰਜੀਤ ਸਿੰਘ ਥੇੜੀ, ਗੁਰਮੀਤ ਸਿੰਘ, ਹਾਕਮ ਸਿੰਘ, ਰੁਪਿੰਦਰ ਸਿੰਘ ਥੇੜੀ, ਮਹਿਲ ਸਿੰਘ ਮਾਛੀਪੁਰ, ਕੁਲਦੀਪ ਸਿੰਘ ਸਾਬਕਾ ਸਰਪੰਚ ਮਾਛੀਪੁਰ, ਰਘਬੀਰ ਸਿੰਘ ਮਾਛੀਪੁਰ, ਹਰਿੰਦਰ ਸਿੰਘ ਮੰਡੇਰ ਸਾਬਕਾ ਸਰਪੰਚ ਸਿੱਲ ਕੱਪੜਾ, ਅਵਤਾਰ ਸਿੰਘ ਥੇੜੀ, ਨਰਿੰਦਰ ਸਿੰਘ ਥੇੜੀ ਸਮੇਤ ਵੱਡੀ ਗਿਣਤੀ ਵਸਨੀਕਾਂ ਨੇ ਸ਼ਮੂਲੀਅਤ ਕੀਤੀ।