ਧੁੰਦ ਦੇ ਮੌਸਮ ਦੌਰਾਨ ਟ੍ਰੈਫਿਕ ਹਾਦਸਿਆਂ ’ਚ ਕਮੀ ਲਈ ਪੁਲਿਸ ਵੱਲੋਂ ਸੜਕਾਂ ’ਤੇ ਰਿਫਲੈਕਟਰ ਲਗਾਏ
ਧੁੰਦ ਦੇ ਮੌਸਮ ਦੌਰਾਨ ਟ੍ਰੈਫਿਕ ਹਾਦਸਿਆਂ ’ਚ ਕਮੀ ਲਈ ਪੁਲਿਸ ਵੱਲੋਂ ਸੜਕਾਂ ’ਤੇ ਰਿਫਲੈਕਟਰ ਲਗਾਏ
Publish Date: Fri, 19 Dec 2025 07:09 PM (IST)
Updated Date: Fri, 19 Dec 2025 07:13 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਧੁੰਦ ਦੇ ਮੌਸਮ ਦੌਰਾਨ ਟ੍ਰੈਫਿਕ ਹਾਦਸਿਆਂ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਸੜਕ ਸੁਰੱਖਿਆ ਉਪਰਾਲਿਆਂ ਤਹਿਤ ਵੱਖ-ਵੱਖ ਥਾਵਾਂ ’ਤੇ ਰਿਫਲੈਕਟਰ ਲਾਏ ਗਏ। ਇਹ ਕਾਰਵਾਈ ਉਪ ਕਪਤਾਨ ਪੁਲਿਸ (ਟ੍ਰੈਫਿਕ) ਕਰਨੈਲ ਸਿੰਘ, ਦੀ ਅਗਵਾਈ ਹੇਠ ਵੱਖ-ਵੱਖ ਐੱਨਜੀਓਜ਼ ਦੀ ਸਹਾਇਤਾ ਨਾਲ ਅਮਲ ਵਿਚ ਲਿਆਂਦੀ ਗਈ। ਇਸ ਮੌਕੇ ਉਪ ਕਪਤਾਨ ਪੁਲਿਸ (ਟ੍ਰੈਫਿਕ) ਕਰਨੈਲ ਸਿੰਘ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਧੁੰਦ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਇਸ ਲਈ ਆਪਣੇ ਵਾਹਨਾਂ ਦੀਆਂ ਲਾਈਟਾਂ ਦੀ ਨਿਯਮਿਤ ਜਾਂਚ ਕੀਤੀ ਜਾਵੇ ਅਤੇ ਕਿਸੇ ਵੀ ਕਿਸਮ ਦੀ ਖ਼ਰਾਬੀ ਹੋਣ ਦੀ ਸੂਰਤ ਵਿਚ ਤੁਰੰਤ ਠੀਕ ਕਰਵਾਈ ਜਾਵੇ। ਉਨ੍ਹਾਂ ਨੇ ਵਾਹਨਾਂ ’ਤੇ ਰਿਫਲੈਕਟਰ ਲਗਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਹੋਰ ਕਿਹਾ ਕਿ ਜੇਕਰ ਵਾਹਨ ਵਿਚ ਕੋਈ ਤਕਨੀਕੀ ਖ਼ਰਾਬੀ ਆ ਜਾਵੇ ਤਾਂ ਉਸਨੂੰ ਸੜਕ ਦੇ ਕਿਨਾਰੇ ਸੁਰੱਖਿਅਤ ਢੰਗ ਨਾਲ ਖੜ੍ਹਾ ਕਰਕੇ ਪਾਰਕਿੰਗ ਲਾਈਟਾਂ ਚਾਲੂ ਰੱਖੀਆਂ ਜਾਣ, ਤਾਂ ਜੋ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਵਿਚ ਕਮੀ ਲਿਆਂਦੀ ਜਾ ਸਕੇ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।