ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਖ਼ਰਾਬ ਮੌਸਮ ਅਤੇ ਭਾਰੀ ਕੋਹਰੇ ਦੌਰਾਨ ਉਡਾਣਾਂ ਦੀ ਦੇਰੀ ਅਤੇ ਟੇਕਆਫ਼ ਨਾਲ ਜੁੜੀਆਂ ਮੁਸ਼ਕਲਾਂ ਜਲਦ ਹੀ ਦੂਰ ਹੋਣ ਜਾ ਰਹੀਆਂ ਹਨ। ਯਾਤਰੀਆਂ ਨੂੰ ਰਾਹਤ ਦਿੰਦਿਆਂ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਰਨਵੇ-11 ’ਤੇ ਸਥਾਪਿਤ ਇੰਸਟਰੂਮੈਂਟ ਲੈਂਡਿੰਗ ਸਿਸਟਮ (ਆਈਐੱਲਐੱਸ) ਨੂੰ ਇਕ ਨਵੇਂ ਅਤੇ ਅਧੁਨਿਕ ਸਿਸਟਮ ਨਾਲ ਅੱਪਗ੍ਰੇਡ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਹਵਾਈ ਅੱਡੇ ’ਤੇ ਪਹਿਲਾਂ ਹੀ ਆਈਐੱਲਐੱਸ, ਵੀਓਆਰ ਨੇਵੀਗੇਸ਼ਨ ਸਿਸਟਮ ਅਤੇ ਡੀਐੱਮਈ (ਡਿਸਟੈਂਸ ਮੇਜ਼ਰਿੰਗ ਇਕੁਇਪਮੈਂਟ) ਉਪਲਬਧ ਹਨ, ਪਰ ਭਾਰੀ ਕੋਹਰੇ ਦੌਰਾਨ ਟੇਕਆਫ਼ ਦੀ ਸਮਰਥਾ ਸੀਮਿਤ ਰਹਿੰਦੀ ਸੀ।

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਖ਼ਰਾਬ ਮੌਸਮ ਅਤੇ ਭਾਰੀ ਕੋਹਰੇ ਦੌਰਾਨ ਉਡਾਣਾਂ ਦੀ ਦੇਰੀ ਅਤੇ ਟੇਕਆਫ਼ ਨਾਲ ਜੁੜੀਆਂ ਮੁਸ਼ਕਲਾਂ ਜਲਦ ਹੀ ਦੂਰ ਹੋਣ ਜਾ ਰਹੀਆਂ ਹਨ। ਯਾਤਰੀਆਂ ਨੂੰ ਰਾਹਤ ਦਿੰਦਿਆਂ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਰਨਵੇ-11 ’ਤੇ ਸਥਾਪਿਤ ਇੰਸਟਰੂਮੈਂਟ ਲੈਂਡਿੰਗ ਸਿਸਟਮ (ਆਈਐੱਲਐੱਸ) ਨੂੰ ਇਕ ਨਵੇਂ ਅਤੇ ਅਧੁਨਿਕ ਸਿਸਟਮ ਨਾਲ ਅੱਪਗ੍ਰੇਡ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਹਵਾਈ ਅੱਡੇ ’ਤੇ ਪਹਿਲਾਂ ਹੀ ਆਈਐੱਲਐੱਸ, ਵੀਓਆਰ ਨੇਵੀਗੇਸ਼ਨ ਸਿਸਟਮ ਅਤੇ ਡੀਐੱਮਈ (ਡਿਸਟੈਂਸ ਮੇਜ਼ਰਿੰਗ ਇਕੁਇਪਮੈਂਟ) ਉਪਲਬਧ ਹਨ, ਪਰ ਭਾਰੀ ਕੋਹਰੇ ਦੌਰਾਨ ਟੇਕਆਫ਼ ਦੀ ਸਮਰਥਾ ਸੀਮਿਤ ਰਹਿੰਦੀ ਸੀ। ਇਸ ਚੁਣੌਤੀ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਨਵਾਂ ਆਈਐੱਲਐੱਸ ਸਿਸਟਮ ਲਗਾਇਆ ਜਾ ਰਿਹਾ ਹੈ, ਜੋ ਕਿ ਕੈਟਾਗਰੀ-1 ਵਜੋਂ ਡਿਕਲੇਅਰ ਹੋਵੇਗਾ ਪਰ ਕੈਟਾਗਰੀ-2 ਦੀਆਂ ਸੁਵਿਧਾਵਾਂ ਵੀ ਪ੍ਰਦਾਨ ਕਰੇਗਾ। ਇਸ ਨਾਲ ਲੈਂਡਿੰਗ ਅਤੇ ਟੇਕਆਫ਼ ਲਈ ਲੋੜੀਂਦੀ ਵਿਜ਼ੀਬਿਲਟੀ ਵਿਚ ਵੱਡਾ ਸੁਧਾਰ ਹੋਵੇਗਾ।