ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਏ
ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਏ
Publish Date: Mon, 24 Nov 2025 11:12 PM (IST)
Updated Date: Tue, 25 Nov 2025 04:14 AM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਅਨੰਦ ਕਾਰਜ ਦੀ ਲੜੀ ਅੱਗੇ ਤੋਰਦਿਆਂ ਗੁਰਪ੍ਰੀਤ ਸਿੰਘ ਘੜੂਆਂ ਵੱਲੋਂ ਵਿਆਹ ਸਮਾਗਮ ਵਿਚ ਪਰਿਵਾਰ ਨੂੰ ਮਾਲੀ ਮਦਦ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਵੀਰ ਸਿੰਘ ਰਾਜੀ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਉਣ ਵਾਲੀ ਇਸ ਸੰਸਥਾ ਦੇ ਨਾਲ ਕਾਫ਼ੀ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਨੇ ਹੁਣ ਤੱਕ 55 ਦੇ ਕਰੀਬ ਲੋੜਵੰਦ ਪਰਿਵਾਰ ਦੀਆਂ ਧੀਆਂ ਦੇ ਵਿਆਹ ਕੀਤੇ ਹਨ ਅਤੇ ਜ਼ਰੂਰਤ ਦਾ ਸਾਮਾਨ ਦਿੱਤਾ ਹੈ। ਇਸ ਮੌਕੇ ਪਿੰਡ ਗੜਾਂਗਾ ਦੇ ਸਰਪੰਚ ਅੰਮ੍ਰਿਤ ਸਿੰਘ, ਪੰਚ ਬਲਵੀਰ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਘੜੂਆਂ, ਤਰਲੋਚਨ ਸਿੰਘ ਬੈਦਵਾਨ, ਸੁਪਿੰਦਰ ਭਾਗੋਮਾਜਰਾ, ਗੁਰਿੰਦਰ ਸਿੰਘ ਮਾਵੀ ਕਾਰ ਜ਼ੋਨ, ਰੌਮੀ ਘੜੂਆਂ, ਗੋਬਿੰਦ ਸਿੰਘ ਬੱਤਾ, ਜਸਵੀਰ ਸਿੰਘ ਬੀਬੀਪੁਰ, ਤਰਨਜੀਤ ਸਰਕੁਲਾਂਪੁਰ, ਮਨਪ੍ਰੀਤ ਗੜਾਂਗਾ, ਕੁਲਦੀਪ ਸਿੰਘ ਖੇੜੀ ਆਦਿ ਮੌਜੂਦ ਸਨ।