94 ਸਾਲਾਂ ਕਿਰਪਾਲ ਸਿੰਘ ਨੇ ਏਸ਼ੀਆਈ ਅਥਲੈਟਿਕ ਚੈਂਪੀਅਨਸ਼ਿਪ ’ਚ ਜਿੱਤੇ ਦੋ ਤਗਮੇ
ਚੰਡੀਗੜ੍ਹ ਵਾਸੀ 94 ਸਾਲਾਂ ਕਿਰਪਾਲ ਸਿੰਘ ਨੇ ਏਸ਼ੀਆਈ ਅਥਲੈਟਿਕ ਚੈਂਪਿਅਨਸ਼ਿਪ ‘ਚ ਜਿੱਤੇ ਦੋ ਤਗਮੇ
Publish Date: Tue, 18 Nov 2025 08:06 PM (IST)
Updated Date: Tue, 18 Nov 2025 08:07 PM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੇਨੱਈ ’ਚ ਹੋਈ 23ਵੀਂ ਏਸ਼ੀਆ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ 2025 ਵਿਚ ਚੰਡੀਗੜ੍ਹ ਦੇ 94 ਸਾਲਾਂ ਉਮਰ ਦੇ ਦੌੜਾਕ ਕਿਰਪਾਲ ਸਿੰਘ ਨੇ 90 ਸਾਲ ਤੋਂ ਵੱਧ ਉਮਰ ਦੇ ਵਰਗ ਵਿਚ 5000 ਮੀਟਰ ਪੈਦਲ ਚਾਲ ’ਚ ਸੋਨੇ ਦਾ ਅਤੇ 100 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ। 5 ਤੋਂ 9 ਨਵੰਬਰ ਤੱਕ ਹੋਏ ਇਹਨਾਂ ਮੁਕਾਬਲਿਆਂ ਵਿਚ ਕਿਰਪਾਲ ਸਿੰਘ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਹ ਹੁਣ ਤੱਕ ਰਾਸ਼ਟਰੀ ਪੱਧਰ ’ਤੇ 12 ਅਤੇ ਅੰਤਰਰਾਸ਼ਟਰੀ ਪੱਧਰ ’ਤੇ ਤਿੰਨ ਮੈਡਲ ਹਾਸਿਲ ਕਰ ਚੁੱਕੇ ਹਨ। ਕਿਰਪਾਲ ਸਿੰਘ ਨੇ 92 ਸਾਲ ਦੀ ਉਮਰ ਵਿਚ ਇਹਨਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਸ਼ੁਰੂਆਤ ਕੀਤੀ ਸੀ। ਪਿਛਲੇ ਸਾਲ ਕੁਆਲਾਲੰਮਪੁਰ ’ਚ ਹੋਈ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਵੀ ਉਹ ਜਿੱਤ ਚੁੱਕੇ ਹਨ।