ਦਿੱਲੀ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਮੁਹਾਲੀ ਪੁੱਜਣ ’ਤੇ ਸੁਆਗਤ
ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਆਰੰਭ ਹੋਏ ਨਗਰ ਕੀਰਤਨ ਦਾ ਮੁਹਾਲੀ ਪੁੱਜਣ ’ਤੇ ਸੁਆਗਤ
Publish Date: Wed, 26 Nov 2025 06:21 PM (IST)
Updated Date: Wed, 26 Nov 2025 06:23 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਭਾਈ ਮਨਜੀਤ ਸਿੰਘ ਗੰਗਾ ਨਰਸਰੀ ਵਾਲਿਆਂ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਆਰੰਭ ਕਰ ਕੇ ਹਰਿਆਣਾ ਤੋਂ ਹੁੰਦਾ ਹੋਇਆ 15ਵਾਂ ਵਿਸ਼ਾਲ ਨਗਰ ਕੀਰਤਨ ਦੇਰ ਰਾਤ ਨੂੰ ਗੁਰਦੁਆਰਾ ਨਾਭਾ ਸਾਹਿਬ ਜ਼ੀਰਕਪੁਰ ਰੁਕ ਕੇ ਜ਼ੀਰਕਪੁਰ, ਚੰਡੀਗੜ੍ਹ ਤੋਂ ਮੁਹਾਲੀ ਡੀਸੀ ਆਫ਼ਿਸ ਕੋਲ ਪਹੁੰਚਣ ’ਤੇ ਪੰਥਕ ਅਕਾਲੀ ਲਹਿਰ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਲਕੀ ਸਾਹਿਬ ਨੂੰ ਜੀ ਆਇਆਂ ਕਹਿੰਦਿਆਂ ਸਮੂਹ ਸੰਗਤ ਨੂੰ ਚਾਹ ਤੇ ਪਕੌੜਿਆਂ ਦਾ ਲੰਗਰ ਛਕਾਇਆ। ਇਸ ਮੌਕੇ ਪੰਥਕ ਅਕਾਲੀ ਲਹਿਰ ਦੇ ਦਫ਼ਤਰ ਇੰਚਾਰਜ ਭਾਈ ਅੰਮ੍ਰਿਤ ਸਿੰਘ ਰਤਨਗੜ੍ਹ, ਗੁਰਮੀਤ ਸਿੰਘ ਪ੍ਰਧਾਨ ਮੁਹਾਲੀ, ਹਰਮਿੰਦਰ ਸਿੰਘ ਪਤੋਂ ਮੁੱਖ ਸੇਵਾਦਾਰ ਮੁਹਾਲੀ, ਐੱਸਜੀਪੀਸੀ ਮੈਂਬਰ ਨਿਰਮੈਲ ਸਿੰਘ ਜੋੜਾ, ਜਸਵੀਰ ਸਿੰਘ ਕੁਰੜਾ, ਬਲਜਿੰਦਰ ਸਿੰਘ ਲਖਨੌਰ, ਭੁਪਿੰਦਰ ਸਿੰਘ ਮੌਲੀ, ਸਪਿੰਦਰ ਸਿੰਘ ਗਿੱਦੜਪੁਰਾ, ਸਰਪੰਚ ਗੁਰਜੰਟ ਸਿੰਘ, ਸਰਪੰਚ ਸਤਨਾਮ ਸਿੰਘ, ਸਰਪੰਚ ਜਿੰਦਾ ਸਿਆਓ, ਸਰਪੰਚ ਜਸਵਿੰਦਰ ਕੁਮਾਰ, ਸੁਖਜੀਤ ਸਿੰਘ ਮੁਖੀ, ਹਰਕੀਰਤ ਸਿੰਘ, ਅਮਰਜੀਤ ਸਿੰਘ ਗਿਆਨੀ, ਜਸਪ੍ਰੀਤ ਸਿੰਘ ਪੰਚ, ਗੁਰਪ੍ਰੀਤ ਸਿੰਘ ਬੈਰੋਪੁਰ, ਗੁਰਦੀਪ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਹਰਪਾਲ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।