ਐੱਮਪੀਸੀਏ ਨੇ ਨਵੇਂ ਅਹੁਦੇਦਾਰ ਥਾਪੇ, ਜਗਮੋਹਨ ਸਿੰਘ ਬਰਾੜ ਨੂੰ ਵਾਈਸ ਚੇਅਰਮੈਨ ਬਣਾਇਆ
ਐੱਮਪੀਸੀਏ ਨੇ ਨਵੇਂ ਅਹੁਦੇਦਾਰ ਥਾਪੇ, ਜਗਮੋਹਨ ਸਿੰਘ ਬਰਾੜ ਨੂੰ ਵਾਈਸ ਚੇਅਰਮੈਨ ਬਣਾਇਆ
Publish Date: Wed, 10 Dec 2025 07:23 PM (IST)
Updated Date: Wed, 10 Dec 2025 07:24 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ (ਐੱਮਪੀਸੀਏ ਰਜਿ:) ਵੱਲੋਂ ਸੰਸਥਾ ਦੀ ਕਾਰਜਕਾਰਨੀ ਦਾ ਵਿਸਤਾਰ ਕਰਦਿਆਂ ਨਵੇਂ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਮਪੀਸੀਏ ਦੇ ਪ੍ਰਧਾਨ ਹਰਜਿੰਦਰ ਸਿੰਘ ਧਵਨ ਅਤੇ ਜਨਰਲ ਸਕੱਤਰ ਡੀਪੀ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਨਵੇਂ ਨਿਯੁਕਤ ਕੀਤੇ ਗਏ ਅਹੁਦੇਦਾਰਾਂ ਵਿਚ ਜਗਮੋਹਨ ਸਿੰਘ ਬਰਾੜ ਨੂੰ ਵਾਈਸ ਚੇਅਰਮੈਨ, ਤਰਸੇਮ ਸਿੰਘ, ਗੌਰਵ ਭਾਰਤੀ ਅਤੇ ਮਨੂ ਸਾਹਨੀ ਨੂੰ ਮੀਤ ਪ੍ਰਧਾਨ, ਮਨੀਸ਼ ਕੁਮਾਰ ਨੂੰ ਸਕੱਤਰ, ਸੰਦੀਪ ਸੇਠੀ ਨੂੰ ਪੀਆਰਓ, ਸਿੱਖਰਾਜ ਸਿੰਘ ਨੂੰ ਜਥੇਬੰਦਕ ਸਕੱਤਰ, ਦੀਪਿਨ ਮੰਡਲ ਨੂੰ ਪ੍ਰੈੱਸ ਸਕੱਤਰ ਅਤੇ ਗਗਨਦੀਪ ਸਿੰਘ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ।