ਦੋ ਦਰਜਨ ਤੋਂ ਵੱਧ ਪਰਿਵਾਰ ਕਾਂਗਰਸ ਪਾਰਟੀ ਵਿਚ ਹੋਏ ਸ਼ਾਮਲ
ਦੋ ਦਰਜਨ ਤੋਂ ਵੱਧ ਪਰਿਵਾਰ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ,
Publish Date: Tue, 20 Jan 2026 07:26 PM (IST)
Updated Date: Tue, 20 Jan 2026 07:27 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੈਕਟਰ-66 ਵਿਖੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਦੋ ਦਰਜਨ ਤੋਂ ਵੱਧ ਪਰਿਵਾਰਾਂ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਬਲਬੀਰ ਸਿੰਘ ਸਿੱਧੂ ਦੀ ਲੋਕ-ਹਿਤੈਸ਼ੀ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਹੀ ਇਕੱਲੀ ਪਾਰਟੀ ਹੈ ਜੋ ਹਰ ਵਰਗ ਦੀ ਆਵਾਜ਼ ਬਣ ਕੇ ਖੜ੍ਹੀ ਹੈ ਅਤੇ ਲੋਕ ਵਿਰੋਧੀ ਨੀਤੀਆਂ ਨਾਲ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੀ ਪੰਜਾਬ ਸਰਕਾਰ ਨੂੰ ਜਵਾਬ ਦੇਣ ਲਈ ਅੱਜ ਲੋਕ ਇਕਜੁੱਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਦੀ ਇਹ ਲਹਿਰ ਹੋਰ ਤੇਜ਼ ਹੋਵੇਗੀ। ਬਲਬੀਰ ਸਿੰਘ ਸਿੱਧੂ ਨੇ ਹਰਜੀਤ ਅਬਰਾਵਾਂ, ਮੁਕੇਸ਼ ਕੁਮਾਰ, ਅਵਤਾਰ ਕੌਰ, ਮਨਜੀਤ ਸਿੰਘ, ਬਿਜਲੀ ਬੋਰਡ ਤੋਂ ਰਿਟਾਇਰਡ ਕੁਲਵੰਤ ਸਿੰਘ, ਪਿੰਦਰ ਕੌਰ ਪਤਨੀ ਕੁਲਵੰਤ ਸਿੰਘ, ਸੁਰੇਸ਼ ਚੰਦ ਸਕਸੈਨਾ, ਰਾਜ ਕੁਮਾਰ ਰੈਡੀ, ਹਿੰਮਤ ਕੁਮਾਰ ਰੈਡੀ, ਰਜਿੰਦਰ ਮੈਨੀ, ਸੁਖਦੇਵ ਕੌਰ, ਮਨਜੀਤ ਕੌਰ, ਸੀਤਾ, ਡੀਸੀ ਦਫ਼ਤਰ ਤੋਂ ਰਿਟਾਇਰਡ ਸੁਪਰਡੈਂਟ ਕੁਲਦੀਪ ਚੰਦ ਅਤੇ ਰਿਟਾਇਰਡ ਮਨਿੰਦਰ ਕੌਰ ਪਤਨੀ ਕੁਲਦੀਪ ਚੰਦ ਆਦਿ ਨੂੰ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰਵਾਈ। ਇਸ ਮੌਕੇ ਸ਼ਾਮਲ ਹੋਏ ਸਾਰੇ ਸਾਥੀਆਂ ਦਾ ਸਵਾਗਤ ਕਰਦੇ ਹੋਏ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਤਜਰਬੇਕਾਰ, ਸੇਵਾ-ਭਾਵੀ ਅਤੇ ਸਮਾਜ ਨਾਲ ਡੂੰਘੀ ਜੁੜਤ ਰੱਖਣ ਵਾਲੇ ਲੋਕਾਂ ਦਾ ਕਾਂਗਰਸ ਵਿਚ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਪਾਰਟੀ ਦੀਆਂ ਨੀਤੀਆਂ ਅਤੇ ਸੰਘਰਸ਼ ਭਰੀ ਸੋਚ ਨੂੰ ਲੋਕਾਂ ਦਾ ਭਰੋਸਾ ਮਿਲ ਰਿਹਾ ਹੈ। ਸਿੱਧੂ ਨੇ ਕਿਹਾ ਕਿ ਇਸ ਸ਼ਮੂਲੀਅਤ ਨਾਲ ਸੈਕਟਰ-66 ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਕਾਂਗਰਸ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ ਅਤੇ ਇਹ ਸਪਸ਼ਟ ਸੰਕੇਤ ਹੈ ਕਿ ਲੋਕ ਹੁਣ ਬਦਲਾਅ ਲਈ ਪੂਰੀ ਤਰ੍ਹਾਂ ਤਿਆਰ ਹਨ। ਬਲਬੀਰ ਸਿੰਘ ਸਿੱਧੂ ਨੇ ਪਾਰਟੀ ਵਿਚ ਸ਼ਾਮਲ ਹੋਏ ਸਾਰੇ ਵਰਕਰਾਂ ਅਤੇ ਆਗੂਆਂ ਨੂੰ ਬਣਦਾ ਪੂਰਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਸਿਰਫ਼ ਸਿਆਸੀ ਮੰਚ ਹੀ ਨਹੀਂ, ਬਲਕਿ ਸੇਵਾ, ਸੰਘਰਸ਼ ਅਤੇ ਲੋਕ-ਭਲਾਈ ਦੀ ਵਿਚਾਰਧਾਰਾ ਹੈ। ਪਾਰਟੀ ਵਿਚ ਨਵੇਂ ਸ਼ਾਮਲ ਹੋਏ ਸਾਰੇ ਸਾਥੀਆਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਸਮਰਪਣ ਅਨੁਸਾਰ ਜ਼ਿੰਮੇਵਾਰੀਆਂ ਸੌਪੀਆਂ ਜਾਣਗੀਆਂ ਤਾਂ ਜੋ ਉਹ ਆਪਣੇ-ਆਪਣੇ ਖੇਤਰਾਂ ਵਿਚ ਪਾਰਟੀ ਦੀ ਮਜ਼ਬੂਤੀ ਲਈ ਸਰਗਰਮ ਭੂਮਿਕਾ ਨਿਭਾ ਸਕਣ। ਸਿੱਧੂ ਨੇ ਕਿਹਾ ਕਿ ਇਸ ਇਕੱਠ ਨਾਲ ਇਲਾਕੇ ਵਿਚ ਕਾਂਗਰਸ ਦੀ ਲਹਿਰ ਨੂੰ ਨਵਾਂ ਜੋਸ਼ ਮਿਲਿਆ ਹੈ ਅਤੇ ਵਿਰੋਧੀਆਂ ਲਈ ਇਹ ਇਕ ਸਪਸ਼ਟ ਚੇਤਾਵਨੀ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਲੋਕ ਸਹੀ ਚੋਣ ਕਰਨਗੇ। ਇਸ ਮੌਕੇ ਤਜਿੰਦਰ ਸਿੰਘ ਮਾਵੀ, ਮਾਸਟਰ ਚਰਨ ਸਿੰਘ, ਜਸਬੀਰ ਸਿੰਘ ਮਾਣਕਪੁਰ, ਸਾਬਕਾ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ, ਡਾ. ਕਰਮਜੀਤ ਸਿੰਘ ਸਿੱਧੂ, ਐਡਵੋਕੇਟ ਕੰਵਰਬੀਰ ਸਿੰਘ ਸਿੱਧੂ (ਰੂਬੀ), ਭੁਪਿੰਦਰ ਸਿੰਘ ਤੇ ਮੁਲਾਜ਼ਮ ਆਗੂ ਭੁਪਿੰਦਰ ਸ਼ਰਮਾ ਹਾਜ਼ਰ ਸਨ।