ਮੁਹਾਲੀ ਟ੍ਰੈਫਿਕ ਪੁਲਿਸ ਵੱਲੋਂ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ, ਹੈਲਮਟ ਵੰਡੇ
ਮੁਹਾਲੀ ਟ੍ਰੈਫਿਕ ਪੁਲਿਸ ਵੱਲੋਂ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ, ਹੈਲਮਟ ਵੰਡੇ
Publish Date: Wed, 21 Jan 2026 06:24 PM (IST)
Updated Date: Wed, 21 Jan 2026 06:27 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਟ੍ਰੈਫਿਕ ਪੁਲਿਸ ਮੁਹਾਲੀ ਵੱਲੋਂ ਕੌਮੀ ਰਾਸ਼ਟਰੀ ਸੜਕ ਸੁਰੱਖਿਆ ਅਭਿਆਨ ਮੌਤ ਰਹਿਤ ਪ੍ਰਣਾਲੀ ਯੋਜਨਾ ਤਹਿਤ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਐੱਸਏਐੱਸ ਨਗਰ ਦੀ ਟ੍ਰੈਫਿਕ ਪੁਲਿਸ ਵੱਲੋਂ ਮਨਾਇਆ ਜਾ ਰਿਹਾ ਹੈ। ਜਿਸ ਦੀ ਲੜੀ ’ਚ ਬੁੱਧਵਾਰ ਨੂੰ ਕਰਨੈਲ ਸਿੰਘ ਡੀਐੱਸਪੀ ਟ੍ਰੈਫਿਕ ਵੱਲੋਂ ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਦੇ ਸਹਿਯੋਗ ਨਾਲ ਆਈਆਈਐੱਸਈਆਰ ਚੌਕ ਵਿਖੇ ਸੜਕ ਸੁਰੱਖਿਆ ਮੁਹਿੰਮ ਦੇ ਤਹਿਤ ਰੋਟਰੀ ਕਲੱਬ ਸਿਲਵਰ ਸਿਟੀ ਪ੍ਰੋਜੈਕਟ ਰੋਡ ਸੇਫਟੀ ਅਧੀਨ ਜਾਗਰੂਕਤਾ ਅਭਿਆਨ ਆਯੋਜਿਤ ਕੀਤਾ ਗਿਆ। ਜਿਸ ਦਾ ਮਕਸਦ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਸੀ। ਇਸ ਮੌਕੇ ਡੀਐੱਸਪੀ ਟ੍ਰੈਫਿਕ ਕਰਨੈਲ ਸਿੰਘ ਅਤੇ ਰੋਟਰੀ ਕਲੱਬ ਸਿਲਵਰ ਸਿਟੀ ਦੇ ਪ੍ਰਧਾਨ ਡਾ. ਜਗਦੀਪ ਸਿੰਘ ਨੇ ਲੋਕਾਂ ਨੂੰ ਸੜਕ ਸੁਰੱਖਿਆ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਮਹਿਲਾਵਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਹੈਲਮਟ ਵੰਡੇ ਗਏ ਅਤੇ ਵਾਹਨਾਂ, ਟਰਾਲੀਆਂ, ਕੈਂਟਰਾਂ ਆਦਿ ’ਤੇ ਰਿਫਲੈਕਟਰ ਟੇਪ ਲਗਾਈ ਗਈ, ਤਾਂ ਜੋ ਰਾਤ ਦੇ ਸਮੇਂ ਹੋਣ ਵਾਲੇ ਸੜਕ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ। ਮੌਕਾ ’ਤੇ ਜੋ ਵਹੀਕਲ ਚਾਲਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਰਹੇ ਸੀ, ਉਨ੍ਹਾਂ ਨੂੰ ਚੌਕਲੇਟ ਅਤੇ ਗੁਲਾਬ ਦੇ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਉਪਯੋਗੀ ਬੈਲਟ ਭੇਟ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ ਗਿਆ। ਇਸ ਜਾਗਰੂਕਤਾ ਮੁਹਿੰਮ ਵਿਚ ਕਲੱਬ ਦੇ ਸਕੱਤਰ ਚਿਨਮਯ ਅਭਿ, ਪ੍ਰੋਜੈਕਟ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਡਾ. ਮੋਹਿਤ ਸਿੰਗਲਾ, ਰਜਨੀਸ਼ ਸ਼ਾਸਤਰੀ, ਏਪੀ ਸਿੰਘ ਅਤੇ ਸੰਜੀਵ ਕੁਮਾਰ (ਟ੍ਰੈਫਿਕ ਇੰਚਾਰਜ), ਗੁਰਮੇਹਰ ਸਿੰਘ ਰੋਟਰੈਕਟ ਕਲੱਬ ਦੇ ਅਮਨ, ਸ਼ਿਵਾਲੀ ਵੀ ਮੌਜੂਦ ਰਹੇ। ਮੌਕੇ ਤੇ ਵਕਤਾਵਾਂ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਡਰਾਈਵਿੰਗ ਅਪਣਾਉਣ ਦੀ ਅਪੀਲ ਕੀਤੀ। ਸੈਮੀਨਾਰ ਦੇ ਅਖ਼ੀਰ ਵਿਚ ਰੋਟਰੀ ਕਲੱਬ ਦੇ ਪ੍ਰਧਾਨ, ਮੈਂਬਰਾਂ ਅਤੇ ਹੋਰ ਹਾਜ਼ਰ ਪਤਵੰਤੇ ਵਿਆਕਤੀਆਂ ਵੱਲੋਂ ਸੈਮੀਨਾਰ ਸਬੰਧੀ ਡੀਐੱਸਪੀ. ਟ੍ਰੈਫਿਕ ਕਰਨੈਲ ਸਿੰਘ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ।