ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਮਾਜਰੀ ਬਲਾਕ ਦੇ ਕੁਝ ਪਿੰਡਾਂ ਨੂੰ ਰੂਪਨਗਰ ਜ਼ਿਲ੍ਹੇ ਨਾਲ ਜੋੜਨ ਦੀ ਚਰਚਾ ਹੈ, ਦੂਜੇ ਪਾਸੇ ਗਮਾਡਾ ਰਾਹੀਂ ਮਾਜਰੀ ਬਲਾਕ ਦੇ 79 ਪਿੰਡਾਂ ਦਾ ਮਾਸਟਰ ਪਲਾਨ ਕੁਰਾਲੀ ਤਹਿਤ ਸ਼ਹਿਰੀਕਰਨ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਇਲਾਕਾ ਵਾਸੀ ਭੰਬਲਭੂਸੇ 'ਚ ਪਏ ਹੋਏ ਨੇ ਕਿ ਉਹ ਇਸ ਸਕੀਮ ਦੁਆਰਾ ਮੋਹਾਲੀ ਨਾਲ ਜੁੜੇ ਰਹਿ ਸਕਣਗੇ ਜਾਂ ਇਸ ਢੰਗ ਨਾਲ ਲੋਕਾਂ ਨੂੰ ਭਰਮਾ ਕੇ ਰੂਪਨਗਰ ਨਾਲ ਹੀ ਜੋੜਿਆ ਜਾਵੇਗਾ। ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਕੁਰਾਲੀ ਮਾਸਟਰ ਪਲਾਨ ਤਿਆਰ ਕਰਨ ਲਈ ਤਿਆਰੀ ਖਿੱਚ ਲਈ ਹੈ।

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ। ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਮਾਜਰੀ ਬਲਾਕ ਦੇ ਕੁਝ ਪਿੰਡਾਂ ਨੂੰ ਰੂਪਨਗਰ ਜ਼ਿਲ੍ਹੇ ਨਾਲ ਜੋੜਨ ਦੀ ਚਰਚਾ ਹੈ, ਦੂਜੇ ਪਾਸੇ ਗਮਾਡਾ ਰਾਹੀਂ ਮਾਜਰੀ ਬਲਾਕ ਦੇ 79 ਪਿੰਡਾਂ ਦਾ ਮਾਸਟਰ ਪਲਾਨ ਕੁਰਾਲੀ ਤਹਿਤ ਸ਼ਹਿਰੀਕਰਨ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਇਲਾਕਾ ਵਾਸੀ ਭੰਬਲਭੂਸੇ 'ਚ ਪਏ ਹੋਏ ਨੇ ਕਿ ਉਹ ਇਸ ਸਕੀਮ ਦੁਆਰਾ ਮੋਹਾਲੀ ਨਾਲ ਜੁੜੇ ਰਹਿ ਸਕਣਗੇ ਜਾਂ ਇਸ ਢੰਗ ਨਾਲ ਲੋਕਾਂ ਨੂੰ ਭਰਮਾ ਕੇ ਰੂਪਨਗਰ ਨਾਲ ਹੀ ਜੋੜਿਆ ਜਾਵੇਗਾ।
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਕੁਰਾਲੀ ਮਾਸਟਰ ਪਲਾਨ ਤਿਆਰ ਕਰਨ ਲਈ ਤਿਆਰੀ ਖਿੱਚ ਲਈ ਹੈ। ਇਸ ਮਕਸਦ ਤਹਿਤ ਵਣ ਮੰਡਲ ਅਫ਼ਸਰ ਮੋਹਾਲੀ ਨੂੰ ਨਗਰ ਅਤੇ ਗਰਾਮ ਯੋਜਨਾਬੰਦੀ ਵਿਭਾਗ ਪੰਜਾਬ ਵੱਲੋਂ ਪੱਤਰ ਲਿਖਕੇ ਇਲਾਕੇ ਦੇ ਕੁਰਾਲੀ ਨੇੜਲੇ ਵੱਖ-ਵੱਖ 79 ਪਿੰਡਾਂ ਵਿੱਚ ਜੰਗਲਾਤ ਅਧੀਨ ਪੈਂਦੇ ਰਕਬੇ ਦੀ ਜਾਣਕਾਰੀ ਮੰਗੀ ਗਈ ਹੈ ਤਾਂ ਕਿ ਮਾਸਟਰ ਪਲਾਨ ਤਿਆਰ ਕਰਨ ਸਮੇਂ ਜੰਗਲਾਤ ਅਧੀਨ ਪਿੰਡਾਂ ਦੀ ਜ਼ਮੀਨ ਨੂੰ ਵੱਖਰੇ ਤੌਰ ’ਤੇ ਰੱਖਿਆ ਜਾ ਸਕੇ।
ਕੁਰਾਲੀ ਮਾਸਟਰ ਪਲਾਨ ਦੀ ਜਾਰੀ ਸੂਚੀ ਵਿੱਚ ਮਾਣਕਪੁਰ ਸ਼ਰੀਫ, ਰੰਗੂਆਣਾ, ਖੱਦਰੀ, ਸੰਗਤਪੁਰਾ, ਕੁਬਾਹੇੜੀ, ਅਭੀਪੁਰ, ਮੀਆਂਪੁਰ ਚੰਗਰ, ਫਤੇਪੁਰ, ਹਰਨਾਮਪੁਰ, ਸੈਣੀਮਾਜਰਾ, ਸਲੇਮਪੁਰ ਖੁਰਦ, ਭੂਪਨਗਰ, ਤਾਜਪੁਰਾ, ਧਗਤਾਣਾ, ਰਾਮਪੁਰ, ਰਤਨਗੜ੍ਹ, ਚਟੋਲੀ, ਨਿਹੋਲਕਾ, ਦੁਸਾਰਨਾ, ਮੁੱਲਾਂਪੁਰ ਸੋਢੀਆਂ, ਮੁੰਧੋਂ ਮਸਤਾਨਾ, ਅਕਾਲਗੜ, ਮੁੰਧੋਂ ਭਾਗ ਸਿੰਘ, ਮੁੰਧੋਂ ਸੰਗਤੀਆਂ, ਸਲੇਮਪੁਰ ਕਲਾਂ, ਥਾਣਾ ਗੋਬਿੰਦਗੜ੍ਹ, ਬਰਸਾਲਪੁਰ, ਲੁਬਾਣਗੜ੍ਹ, ਖਿਜ਼ਰਾਬਾਦ, ਮਹਿਰੌਲੀ, ਮਹਿਰਮਪੁਰ, ਗੁਨੋਮਾਜਰਾ, ਨੱਗਲ, ਬੜੌਦੀ, ਅੰਦਹੇੜੀ, ਫਤੇਗੜ੍ਹ, ਝਿੰਗੜਾਂ, ਬਜੀਦਪੁਰ, ਕਨੌੜਾਂ, ਸਾਹਪੁਰ, ਲਖਨੌਰ, ਨੱਗਲ ਸਿੰਘਾਂ, ਨਨਹੇੜੀਆਂ, ਸਿੰਘਪੁਰਾ, ਰਕੌਲੀ, ਸੇਖ਼ਪੁਰਾ, ਸੁਹਾਲੀ, ਖੈਰਪੁਰ, ਚੰਦਪੁਰ ਸਿਆਲਬਾ, ਝੰਡੇਮਾਜਰਾ, ਖੇੜਾ, ਮਾਜਰੀ, ਫਤੇਪੁਰ, ਕਾਦੀਮਾਜਰਾ, ਨਗਲੀਆਂ, ਭਜੌਲੀ, ਤਿਊੜ੍ਹ, ਫਾਟਵਾਂ, ਢਕੋਰਾਂ ਕਲਾਂ ਤੇ ਖੁਰਦ, ਬਹਾਲਪੁਰ, ਮਲਕਪੁਰ, ਸਿਆਮੀਪੁਰ, ਰੁੜਕੀ ਖ਼ਾਮ, ਨਾਨੋਮਾਜਰਾ, ਜਕੜਮਾਜਰਾ, ਅਭੇਪੁਰ, ਗੋਸਲਾਂ, ਕਾਲੇਵਾਲ, ਬਦਨਪੁਰ, ਸਹੌੜਾਂ, ਘਟੌਰ, ਅੱਲਾਂਪੁਰ, ਚੰਦੋ, ਹਲਾਲਪੁਰ, ਕੁਰਾਲੀ ਚਨਾਲੋਂ ਤੇ ਪਡਿਆਲਾ ਆਦਿ ਪਿੰਡ ਸ਼ਾਮਿਲ ਹੈ। ਇਸੇ ਤਹਿਤ ਇਲਾਕੇ ਦੀ ਸਰਗਰਮ ਜਥੇਬੰਦੀ ਲੋਕ ਹਿੱਤ ਮਿਸ਼ਨ ਨੇ ਕਿਹਾ ਕਿ ਮਾਸਟਰ ਪਲਾਨ ਕੁਰਾਲੀ ਦਾ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜੇਕਰ ਪਲਾਨ ਦਾ ਲੌਲੀਪੌਪ ਦੇ ਕੇ ਮਾਜਰੀ ਬਲਾਕ ਦੇ ਪਿੰਡਾਂ ਨੂੰ ਰੂਪਨਗਰ ਨਾਲ ਜੋੜਿਆਂ ਤਾਂ ਇਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ।