ਲਾਲੜੂ ’ਚ ਕਈ ਨੌਜਵਾਨ ਭਾਜਪਾ ’ਚ ਸ਼ਾਮਲ
ਪਿੰਡ ਲਾਲੜੂ ਵਿਚ ਕਈ ਨੌਜਵਾਨ ਭਾਜਪਾ ’ਚ ਸ਼ਾਮਲ, ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ : ਬੰਨੀ ਸੰਧੂ
Publish Date: Mon, 17 Nov 2025 07:59 PM (IST)
Updated Date: Mon, 17 Nov 2025 08:01 PM (IST)

- ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ : ਬੰਨੀ ਸੰਧੂ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਸੀਨੀਅਰ ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਦੀ ਅਗਵਾਈ ਹੇਠ ਪਿੰਡ ਲਾਲੜੂ ’ਚ ਕਰਵਾਏ ਗਏ ਸਮਾਗਮ ਦੌਰਾਨ ਕਈ ਨੌਜਵਾਨ ਆਗੂ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੰਨੀ ਸੰਧੂ ਨੇ ਦੱਸਿਆ ਕਿ ਭਾਨੂ ਰਾਣਾ, ਅਸ਼ੋਕ ਰਾਣਾ, ਗੌਰਵ ਰਾਣਾ, ਕਾਰਤੀਕ ਸੈਣੀ, ਅਭਿਮਨਯੂ ਰਾਣਾ, ਯੁਵਰਾਜ ਰਾਣਾ, ਵਿਕਾਸ ਰਾਣਾ, ਅਮਨ ਰਾਣਾ, ਵਿਸ਼ਾਂਤ ਰਾਣਾ, ਯੋਗੇਸ਼ ਰਾਣਾ, ਹੈਪੀ ਰਾਣਾ, ਮਨੀਸ਼ ਰਾਣਾ, ਅਨੀਸ਼ ਰਾਣਾ, ਅੰਕੁਰ ਰਾਣਾ, ਰਮਨ ਧੀਮਾਨ, ਦੀਪਕ ਰਾਣਾ ਅਤੇ ਰਘੁਬੀਰ ਚੌਧਰੀ ਆਦਿ ਨੌਜਵਾਨਾਂ ਨੇ ਹੋਰਨਾਂ ਪਾਰਟੀਆਂ ਨੂੰ ਅਲਵੀਦਾ ਆਖ ਕੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਬੰਨੀ ਸੰਧੂ ਨੇ ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਜਪਾ ਹਮੇਸ਼ਾ ਨੌਜਵਾਨੀ ਨੂੰ ਅੱਗੇ ਲਿਆਉਣ ਵਾਲੀ ਪਾਰਟੀ ਹੈ ਅਤੇ ਨੌਜਵਾਨਾਂ ਦੀ ਸੋਚ ’ਤੇ ਹੀ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਪਾਰਟੀ ਦੀਆਂ ਨੀਤੀਆਂ ਸਬੰਧੀ ਲੋਕਾਂ ਨਾਲ ਰਾਬਤਾ ਕਾਇਮ ਕਰਨ ਦਾ ਸੱਦਾ ਦਿੱਤਾ ਤਾਂ ਜੋ ਪਾਰਟੀ ਹੋਰ ਮਜ਼ਬੂਤ ਹੋ ਸਕੇ। ਸੰਧੂ ਨੇ ਕਿਹਾ ਕਿ ਅੱਜ ਦਾ ਨੌਜਵਾਨ ਸਿਰਫ਼ ਰਾਜਨੀਤੀ ਦਾ ਹਿੱਸਾ ਨਹੀਂ, ਸਗੋਂ ਸਮਾਜਿਕ ਬਦਲਾਅ ਦਾ ਸਿਰਜਣਹਾਰ ਹੈ। ਭਾਜਪਾ ਵਿਚ ਸ਼ਾਮਲ ਹੋਣਾ ਸਿਰਫ਼ ਇੱਕ ਪਾਰਟੀ ਨਾਲ ਜੁੜਨਾ ਨਹੀਂ, ਸਗੋਂ ਇੱਕ ਵੱਡੇ ਪਰਿਵਾਰ ਦਾ ਹਿੱਸਾ ਬਣਨਾ ਹੈ, ਜਿੱਥੇ ਸੇਵਾ, ਸਮਰਪਣ ਅਤੇ ਦੇਸ਼ਭਗਤੀ ਸਭ ਤੋਂ ਉੱਪਰ ਹੈ। ਉਨ੍ਹਾਂ ਭਾਜਪਾ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਹਰ ਨੌਜਵਾਨ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਸ਼ੀਲ ਰਾਣਾ, ਮੰਡਲ ਪ੍ਰਧਾਨ ਲਾਲੜੂ ਸੰਜੂ ਰਾਣਾ, ਮੰਡਲ ਪ੍ਰਧਾਨ ਡੇਰਾਬੱਸੀ ਪਵਨ ਧੀਮਾਨ, ਕੁਲਦੀਪ ਰਾਣਾ, ਸਤਵੀਰ ਰਾਣਾ, ਡਿੰਪਲ ਆਦਿ ਹਾਜ਼ਰ ਸਨ।