ਮਹਾਤਮਾ ਗਾਂਧੀ ਦਾ ਸ਼ਹੀਦੀ ਦਿਵਸ ਮਨਾਇਆ
ਮਹਾਤਮਾ ਗਾਂਧੀ ਦਾ ਸ਼ਹੀਦੀ ਦਿਵਸ ਮਨਾਇਆ
Publish Date: Fri, 30 Jan 2026 08:15 PM (IST)
Updated Date: Fri, 30 Jan 2026 08:16 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਖਰੜ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਸ਼ਹੀਦੀ ਦਿਵਸ ਅਹਿੰਸਾ ਦਿਵਸ ਵੱਜੋਂ ਸ੍ਰੀ ਪਰਸ਼ੂ ਰਾਮ ਭਵਨ ਨੇੜੇ ਦੁਸਹਿਰਾ ਗਰਾਊਂਡ ਵਿਖੇ ਵਿਜੇ ਸ਼ਰਮਾ ਟਿੰਕੂ ਮੁੱਖ ਸੇਵਾਦਾਰ ਵਿਧਾਨ ਸਭਾ ਹਲਕਾ ਖਰੜ ਅਤੇ ਕਮਲ ਕਿਸ਼ੋਰ ਸ਼ਰਮਾ ਜ਼ਿਲ੍ਹਾ ਪ੍ਰਧਾਨ ਮੁਹਾਲੀ ਦੀ ਅਗਵਾਈ ਹੇਠ ਵੱਡੇ ਪੱਧਰ ’ਤੇ ਕਾਂਗਰਸੀ ਆਗੂਆਂ, ਮੈਂਬਰਾਂ, ਵਰਕਰਾਂ ਨੇ ਇਕੱਠੇ ਹੋ ਕੇ ਰਾਸ਼ਟਰ ਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਗੁਰਿੰਦਰ ਸਿੰਘ ਬੈਦਵਾਣ, ਦੀਪਕ ਕੁਮਾਰ ਸਿਟੀ ਪ੍ਰਧਾਨ, ਮਨਜੀਤ ਕੌਰ ਸੋਨੂੰ ਮੀਡੀਆ ਦਫ਼ਤਰ ਇੰਚਾਰਜ ਕਾਂਗਰਸ ਭਵਨ ਚੰਡੀਗੜ੍ਹ, ਵਿਸ਼ਾਲ ਬੱਟੂ ਜ਼ਿਲ੍ਹਾ ਮੀਤ ਪ੍ਰਧਾਨ, ਸ਼ੇਰ ਸਿੰਘ ਗੁਰਾਇਆ ਮੁੱਖ ਬੁਲਾਰਾ, ਬਾਬੂ ਸਿੰਘ ਪਮੋਰ ਜਨਰਲ ਸਕੱਤਰ, ਸਰਵਜੀਤ ਕੌਰ ਮੀਡੀਆ ਇੰਚਾਰਜ, ਗੋਲਡੀ ਬੱਤਰਾ, ਅਮਰਜੀਤ ਸਿੰਘ ਜੰਡਪੁਰ, ਚੰਨੀ ਇਕਬਾਲ, ਵਿਕਾਸ ਕਪੂਰ, ਗੁਰਿੰਦਰ ਸਿੰਘ ਕੈਰੋਂ ਸਾਬਕਾ ਡੀਐੱਸਪੀ ਅਤੇ ਵੱਡੀ ਗਿਣਤੀ ਵਿਚ ਯੂਥ ਕਾਂਗਰਸੀ ਵਰਕਰਾਂ ਨੇ ਸ਼ਰਧਾਂਜਲੀ ਭੇਟ ਕੀਤੀ। ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਮਰ ਰਹੇ, ਨੈਸ਼ਨਲ ਕਾਂਗਰਸ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।