ਹੈਰੋਇਨ ਕੇਸ ’ਚ ਲੰਬੇ ਸਮੇਂ ਤੋਂ ਭਗੌੜਾ ਦੋਸ਼ੀ ਕਾਬੂ
ਹੈਰੋਇਨ ਕੇਸ ’ਚ ਲੰਬੇ ਸਮੇਂ ਤੋਂ ਭਗੌੜੇ ਚੱਲ ਰਹੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
Publish Date: Wed, 26 Nov 2025 07:23 PM (IST)
Updated Date: Wed, 26 Nov 2025 07:26 PM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਕਪਤਾਨ ਪੁਲਿਸ (ਜਾਂਚ) ਜ਼ਿਲ੍ਹਾ ਐੱਸਏਐੱਸ ਨਗਰ ਸੌਰਵ ਜਿੰਦਲ ਅਤੇ ਉਪ ਕਪਤਾਨ ਪੁਲਿਸ (ਸਪੈਸ਼ਲ ਕਰਾਈਮ) ਜ਼ਿਲ੍ਹਾ ਐੱਸਏਐੱਸ ਨਗਰ ਨਵੀਨਪਾਲ ਸਿੰਘ ਲਹਿਲ, ਪੀਪੀਐੱਸ ਦੀ ਨਿਗਰਾਨੀ ਹੇਠ, ਥਾਣਾ ਫੇਸ-1 ਮੁਹਾਲੀ ਦੇ ਮੁੱਖ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਨੇ ਕਾਰਵਾਈ ਕਰਦਿਆਂ ਇਕ ਭਗੌੜੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਕਦਮਾ ਨੰ. 199 ਮਿਤੀ 18 ਸਤੰਬਰ 2019 ਅਧੀਨ ਧਾਰਾ 21-61-85 ਐੱਨਡੀਪੀਐੱਸ ਐਕਟ, ਥਾਣਾ ਫੇਸ-1 ਮੁਹਾਲੀ ਵਿਚ ਦਰਜ, ਜਿਸ ਵਿਚ 20 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ, ਦੇ ਭਗੌੜੇ ਦੋਸ਼ੀ ਹਰਮਨਦੀਪ ਸਿੰਘ ਪੁੱਤਰ ਜਗਦੀਸ਼ ਸਿੰਘ, ਵਾਸੀ ਪਿੰਡ ਸੋਹਾਲੀ ਤਹਿਸੀਲ ਖਰੜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਹਰਮਨਦੀਪ ਸਿੰਘ ਇਸ ਕੇਸ ਵਿਚ ਲੰਬੇ ਸਮੇਂ ਤੋਂ ਭਗੌੜਾ ਚੱਲਿਆ ਆ ਰਿਹਾ ਸੀ, ਜਿਸ ਨੂੰ ਥਾਣਾ ਫੇਸ-1 ਮੁਹਾਲੀ ਦੀ ਟੀਮ ਵੱਲੋਂ ਸਫ਼ਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਭਗੌੜੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ।