ਮਕਰ ਸੰਕ੍ਰਾਂਤੀ ਸਬੰਧੀ ਲੰਗਰ ਲਾਇਆ
ਮਕਰ ਸੰਕ੍ਰਾਂਤੀ ਦੇ ਸਬੰਧ ਵਿਚ ਲੰਗਰ ਲਾਇਆ
Publish Date: Wed, 14 Jan 2026 07:10 PM (IST)
Updated Date: Wed, 14 Jan 2026 07:12 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਭ੍ਰਿਗੁਵੰਸ਼ੀ ਸੰਸਥਾ ਵੱਲੋਂ ਮਕਰ ਸੰਕ੍ਰਾਂਤੀ ਦੇ ਪਵਿੱਤਰ ਮੌਕੇ ’ਤੇ ਫੇਜ਼-9 ’ਚ ਭੰਡਾਰਾ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਕੌਂਸਲਰ ਕਮਲਪ੍ਰੀਤ ਸਿੰਘ ਬੰਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਭ੍ਰਿਗੁਵੰਸ਼ੀ ਸੰਸਥਾ ਵੱਲੋਂ ਸਮਾਜਸੇਵਾ ਦੇ ਨਾਲ-ਨਾਲ ਧਾਰਮਿਕ ਸਮਾਗਮ ’ਚ ਵੀ ਹਿੱਸਾ ਲਿਆ ਜਾ ਰਿਹਾ ਹੈ, ਜਿਸਦਾ ਸੁਆਗਤ ਕੀਤਾ ਜਾਣਾ ਬਣਦਾ ਹੈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਵਿਜਈ ਰਾਵਲ, ਵਾਈਸ ਚੇਅਰਮੈਨ ਬਿਜੇਸ਼ ਸ਼ਾਂਡਿਲਿਆ, ਜਨਰਲ ਸਕੱਤਰ ਕੁਲਦੀਪ ਚਲਾ, ਸਕੱਤਰ ਰਮੇਸ਼ ਪਰਿਅਲ ਤੇ ਸੰਸਥਾਪਕ ਮੰਗਤਰਾਮ ਸ਼ਾਂਡਿਲਿਆ ਸਮੇਤ ਪੂਰੀ ਕਾਰਜਕਾਰੀ ਕਮੇਟੀ ਮੌਜੂਦ ਸੀ। ਇਸ ਮੌਕੇ ਹਰਦੇਵ ਸਿੰਘ ਰਾਣਾ, ਪਰਵੀਨ ਸ਼ਰਮਾ ਅਤੇ ਪ੍ਰਿੰਸ ਵਰਮਾ ਵੱਲੋਂ ਵੀ ਹਾਜ਼ਰੀ ਲਗਵਾਈ ਗਈ।