ਖਰੜ ਪੁਲਿਸ ਵੱਲੋਂ ਭਾਰੀ ਮਾਤਰਾ ’ਚ ਨਕਦੀ ਬਰਾਮਦ
ਖਰੜ ਪੁਲਿਸ ਵੱਲੋਂ ਭਾਰੀ ਮਾਤਰਾ ਵਿਚ ਨਕਦੀ ਬਰਾਮਦ
Publish Date: Thu, 29 Jan 2026 07:11 PM (IST)
Updated Date: Thu, 29 Jan 2026 07:16 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਮੁਹਾਲੀ ਪੁਲਿਸ ਵੱਲੋਂ ਕ੍ਰਾਇਮ ਨੂੰ ਠੱਲ੍ਹ ਪਾਉਣ ਅਤੇ ਸ਼ੱਕੀ ਗਤੀਵਿਧੀਆ ਸਬੰਧੀ ਸਪੈਸ਼ਲ ਨਾਕਾਬੰਦੀ ਲੜੀਵਾਰ ਕੀਤੀ ਜਾਂਦੀ ਹੈ। ਜਾਣਕਾਰੀ ਦਿੰਦੇ ਹੋਏ ਡੀਐੱਸਪੀ ਕਰਨ ਸੰਧੂ ਨੇ ਦੱਸਿਆ ਕਿ 28 ਜਨਵਰੀ 2026 ਨੂੰ ਐੱਸਆਈ ਬਲਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਘੜੂਆਂ ਸਮੇਤ ਸਾਥੀ ਕਰਮਚਾਰੀਆਂ ਦੇ ਪਿੰਡ ਭਾਗੋਮਾਜਰਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਇਕ ਗੱਡੀ ਨੰਬਰੀ ਪੀਬੀ-10 ਜੇਬੀ-0094 ਥਾਰ ਨੂੰ ਰੋਕ ਕੇ ਚੈੱਕ ਕੀਤਾ ਗਿਆ, ਜੋ ਉਕਤ ਗੱਡੀ ਨੂੰ ਜਸਕੀਰਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰ. 120, ਕਰਨੈਲ ਸਿੰਘ ਨਗਰ, ਜ਼ਿਲ੍ਹਾ ਲੁਧਿਆਣਾ ਚੱਲਾ ਰਿਹਾ ਸੀ, ਗੱਡੀ ਨੂੰ ਚੈੱਕ ਕਰਨ ’ਤੇ ਗੱਡੀ ਵਿਚੋਂ ਭਾਰੀ ਮਾਤਰਾ ਵਿਚ ਨਕਦੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗੱਡੀ ਚਾਲਕ ਜਸਕੀਰਤ ਸਿੰਘ ਨੂੰ ਨਕਦੀ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤਾ ਅਤੇ ਨਕਦੀ ਦੀ ਗਿਣਤੀ ਕਰਨ ’ਤੇ ਕੁੱਲ 80,90,910 ਰੁਪਏ ਭਾਰਤੀ ਕਰੰਸੀ ਬਰਾਮਦ ਹੋਈ। ਪੁਲਿਸ ਨੇ ਉਕਤ ਨਕਦੀ ਨੂੰ ਕਬਜ਼ੇ ਵਿਚ ਲੈ ਕੇ ਇਨਕਮ ਟੈਕਸ ਵਿਭਾਗ ਨੂੰ ਜਾਣਕਾਰੀ ਦੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਹੈ।