140 ਦੇ ਕਰੀਬ ਕਿਤਾਬਾਂ ਦੇ ਰਚੇਤਾ ਕਵੀ ਲੇਖਕ ਜਰਨੈਲ ਸਿੰਘ ਫ੍ਰਾਂਜ ਕਾਫਕਾ ਪੁਰਸਕਾਰ ਨਾਲ ਸਨਮਾਨਿਤ
ਲੁਧਿਆਣਾ ’ਚ ਪੈਦਾ ਹੋਏ ਜਰਨੈਲ ਸਿੰਘ ਦੀ ‘ਲਸਟਸ’ ਹੁਣੇ ਰਿਲੀਜ਼ ਹੋਈ ਨਵੀਂ ਕਿਤਾਬ ਹੈ। ਉਹ ਤਿੰਨ ਵਿਸ਼ਵ ਕਾਵਿ ਕਾਨਫਰੰਸਾਂ ਕਰਵਾ ਚੁੱਕੇ ਹਨ।
Publish Date: Sun, 19 Jun 2022 08:09 AM (IST)
Updated Date: Sun, 19 Jun 2022 02:29 PM (IST)
ਚੰਡੀਗੜ੍ਹ : ਜ਼ੀਰਕਪੁਰ ’ਚ ਰਹਿੰਦੇ ਕਵੀ ਲੇਖਕ ਜਰਨੈਲ ਸਿੰਘ ਆਨੰਦ (Jernail Singh Anand) ਨੂੰ ਫ੍ਰਾਂਜ ਕਾਫਕਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਫ੍ਰਾਂਜ ਕਾਫਕਾ ਅੰਤਰਰਾਸਟਰੀ ਸਾਹਿਤਕ ਤੇ ਕਲਾਤਮਕ ਪੁਰਸਕਾਰ (ਜਰਮਨੀ-ਆਸਟ੍ਰੀਆ-ਚੈੱਕ ਗਣਰਾਜ) ਇੰਟਰਨੈਸ਼ਨਲ ਅਕੈਡਮੀ ਆਫ ਲਿਟਰੇਚਰ ਐਂਡ ਆਰਟ ਆਫ ਯੂਕਰੇਨ ਵੱਲੋਂ ਮਹੱਤਵਪੂਰਨ ਰਚਨਾਤਮਕ ਸਰਗਰਮੀਆਂ ਲਈ ਦਿੱਤਾ ਜਾਂਦਾ ਹੈ। ਇਹ ਸੰਸਥਾ ਦੁਨੀਆ ਦੇ 70 ਦੇਸ਼ਾਂ ਦੇ ਲੇਖਕਾਂ, ਅਨੁਵਾਦਕਾਂ, ਵਿਗਿਆਨੀਆਂ, ਕਲਾਕਾਰਾਂ, ਪੱਤਰਕਾਰਾਂ ਤੇ ਜਨਤਕ ਸਖਸੀਅਤਾਂ ਨੂੰ ਲੇਖਕ ਤੇ ਪੱਤਰਕਾਰ ਸੇਰਹੀ ਡਿਜੀਉਬਾ ਦੀ ਅਗਵਾਈ ’ਚ ਇਕਜੁੱਟ ਕਰਦੀ ਹੈ। ਡਾ. ਜਰਨੈਲ ਸਿੰਘ ਆਨੰਦ ਕਰੀਬ 140 ਕਿਤਾਬਾਂ ਰਚ ਚੁੱਕੇ ਹਨ। ਲੁਧਿਆਣਾ ’ਚ ਪੈਦਾ ਹੋਏ ਜਰਨੈਲ ਸਿੰਘ ਦੀ ‘ਲਸਟਸ’ ਹੁਣੇ ਰਿਲੀਜ਼ ਹੋਈ ਨਵੀਂ ਕਿਤਾਬ ਹੈ। ਉਹ ਤਿੰਨ ਵਿਸ਼ਵ ਕਾਵਿ ਕਾਨਫਰੰਸਾਂ ਕਰਵਾ ਚੁੱਕੇ ਹਨ। 
  
ਸਾਲ 2022 ਲਈ ਸੰਸਥਾ ਵੱਲੋਂ ਜਿਨ੍ਹਾਂ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਉਨ੍ਹਾਂ ’ਚ ਜਾਂਥੀ ਹੌਂਡਰੋ-ਹਿੱਲ, ਦਿਮਿਤਰੀਸ ਪੀ. ਕ੍ਰਾਨਿਓਟਿਸ (ਗ੍ਰੀਸ), ਸੰਤੋਸ਼ ਕੁਮਾਰ ਪੋਖਰਲ (ਨੇਪਾਲ), ਮਾਈਕਲ ਸੂਸਟਰਮੈਨ, ਲਿਓਨਿਡ ਫਿੰਕਲ ਅਲੈਕਸ ਕਲਾਸ (ਅਮਰੀਕਾ), ਅਬਦੁਕਾਹੋਰ ਕੋਸਿਮ (ਤਜਾਕਿਸਤਾਨ), ਵੈਲੇਰਿਅਨ ਮਾਰਕਾਰੋਵ (ਜਾਰਜੀਆ), ਪਿਅਰੇ ਸਿਦੀਵਾਰ (ਫਰਾਂਸ), ਜਰਨੈਲ ਸਿੰਘ ਆਨੰਦ (ਭਾਰਤ), ਰਾਜਕੁਮਾਰੀ ਲਵਲੀਨ ਈਓ (ਨਾਈਜੀਰੀਆ), ਬ੍ਰੈਂਡਾ ਮੁਹੰਮਦ (ਟ੍ਰਿਨੀਦਾਦ ਅਤੇ ਟੋਬੈਗੋ), ਲੇਨਸ ਲੁੰਗੂ (ਇਟਲੀ), ਜੋਸੇਫ ਸਪੈਂਸ ਸੀਨੀਅਰ (ਅਮਰੀਕਾ), ਇਸਿਲਡਾ ਨੂਨੇਸ (ਪੁਰਤਗਾਲ), ਰਾਫੇਲ ਲੂਨਾ ਗਾਰਸੀਆ (ਸਪੇਨ) ਸ਼ਾਮਿਲ ਹਨ।