ਜੇ ਤੁਸੀਂ ਵੀ Google 'ਤੇ ਕਰਦੇ Customer Care ਦੇ ਨੰਬਰ ਦੀ ਖੋਜ ਤਾਂ ਹੋ ਜਾਓ ਸਾਵਧਾਨ! ਕਿਤੇ ਤੁਹਾਡੇ ਨਾਲ ਨਾ ਹੋ ਜਾਵੇ ਇਹ ਕਾਂਡ
ਪੀੜਤ ਦੀ ਸ਼ਿਕਾਇਤ ’ਤੇ ਸਾਈਬਰ ਸੈੱਲ ਨੇ ਅਣਪਛਾਤੇ ਠੱਗਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਸ਼ਿਕਾਇਤ ’ਚ ਕਮਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਿੰਤਰਾ ਤੋਂ ਆਨਲਾਈਨ ਆਰਡਰ ਕੀਤਾ ਸੀ, ਜੋ 18 ਅਕਤੂਬਰ ਨੂੰ ਈ-ਕਾਰਟ ਰਾਹੀਂ ਡਲਿਵਰ ਕੀਤਾ ਗਿਆ। ਡਲਿਵਰੀ ਬੁਆਏ ਨੇ 5,504 ਰੁਪਏ ਲਏ, ਜੋ ਉਨ੍ਹਾਂ ਨੇ ਨਕਦ ਅਦਾ ਕਰ ਦਿੱਤੇ। ਬਾਅਦ ’ਚ ਆਰਡਰ ਚੈੱਕ ਕਰਨ ’ਤੇ ਪਤਾ ਲੱਗਾ ਕਿ ਅਸਲ ਭੁਗਤਾਨ 5,004 ਰੁਪਏ ਹੀ ਸੀ। ਅਗਲੇ ਦਿਨ ਜਦੋਂ ਦੂਜਾ ਆਰਡਰ ਆਇਆ ਤਾਂ ਉਨ੍ਹਾਂ ਨੇ ਡਲਿਵਰੀ ਬੁਆਏ ਨੂੰ 504 ਰੁਪਏ ਵੱਧ ਵਸੂਲਣ ਬਾਰੇ ਦੱਸਿਆ। ਉਸ ਨੇ ਕਿਹਾ ਕਿ ਕਸਟਮਰ ਕੇਅਰ ਨਾਲ ਸੰਪਰਕ ਕਰ ਕੇ ਰਿਫੰਡ ਲਿਆ ਜਾ ਸਕਦਾ ਹੈ।
Publish Date: Fri, 05 Dec 2025 11:48 AM (IST)
Updated Date: Fri, 05 Dec 2025 11:53 AM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਤੋਂ ਭਾਜਪਾ ਦੇ ਉਮੀਦਵਾਰ ਰਹੇ ਕਮਲਦੀਪ ਸਿੰਘ ਸੈਣੀ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਏ। ਗੂਗਲ ’ਤੇ ਈ-ਕਾਰਟ ਕੰਪਨੀ ਦਾ ਕਸਟਮਰ ਕੇਅਰ ਨੰਬਰ ਖੋਜਦੇ ਸਮੇਂ ਉਨ੍ਹਾਂ ਦੇ ਹੱਥ ਠੱਗਾਂ ਦਾ ਨੰਬਰ ਲੱਗ ਗਿਆ। ਠੱਗਾਂ ਨੇ ਉਨ੍ਹਾਂ ਦੇ ਐੱਚਡੀਐੱਫਸੀ ਕਰੈਡਿਟ ਕਾਰਡ ਤੋਂ 1,92,348 ਰੁਪਏ ਕੱਢ ਲਏ।
ਪੀੜਤ ਦੀ ਸ਼ਿਕਾਇਤ ’ਤੇ ਸਾਈਬਰ ਸੈੱਲ ਨੇ ਅਣਪਛਾਤੇ ਠੱਗਾਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਸ਼ਿਕਾਇਤ ’ਚ ਕਮਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਿੰਤਰਾ ਤੋਂ ਆਨਲਾਈਨ ਆਰਡਰ ਕੀਤਾ ਸੀ, ਜੋ 18 ਅਕਤੂਬਰ ਨੂੰ ਈ-ਕਾਰਟ ਰਾਹੀਂ ਡਲਿਵਰ ਕੀਤਾ ਗਿਆ। ਡਲਿਵਰੀ ਬੁਆਏ ਨੇ 5,504 ਰੁਪਏ ਲਏ, ਜੋ ਉਨ੍ਹਾਂ ਨੇ ਨਕਦ ਅਦਾ ਕਰ ਦਿੱਤੇ। ਬਾਅਦ ’ਚ ਆਰਡਰ ਚੈੱਕ ਕਰਨ ’ਤੇ ਪਤਾ ਲੱਗਾ ਕਿ ਅਸਲ ਭੁਗਤਾਨ 5,004 ਰੁਪਏ ਹੀ ਸੀ। ਅਗਲੇ ਦਿਨ ਜਦੋਂ ਦੂਜਾ ਆਰਡਰ ਆਇਆ ਤਾਂ ਉਨ੍ਹਾਂ ਨੇ ਡਲਿਵਰੀ ਬੁਆਏ ਨੂੰ 504 ਰੁਪਏ ਵੱਧ ਵਸੂਲਣ ਬਾਰੇ ਦੱਸਿਆ। ਉਸ ਨੇ ਕਿਹਾ ਕਿ ਕਸਟਮਰ ਕੇਅਰ ਨਾਲ ਸੰਪਰਕ ਕਰ ਕੇ ਰਿਫੰਡ ਲਿਆ ਜਾ ਸਕਦਾ ਹੈ।
ਕਮਲਦੀਪ ਸਿੰਘ ਨੇ ਗੂਗਲ ’ਤੇ ਈ-ਕਾਰਟ ਦਾ ਕਸਟਮਰ ਕੇਅਰ ਨੰਬਰ ਲੱਭਿਆ ਤੇ ਕਾਲ ਕੀਤੀ। ਕੁਝ ਸਮੇਂ ਬਾਅਦ ਇੱਕ ਵਿਅਕਤੀ ਨੇ ਕਾਲ ਕਰ ਕੇ ਖੁਦ ਨੂੰ ਕਸਟਮਰ ਕੇਅਰ ਪ੍ਰਤੀਨਿਧੀ ਦੱਸਿਆ ਤੇ ਰਿਫੰਡ ਦਾ ਭਰੋਸਾ ਦਿੱਤਾ।ਫਿਰ ਇੱਕ ਹੋਰ ਕਾਲ ਆਈ, ਜਿਸ ’ਚ ਕਾਲਰ ਨੇ ਖੁਦ ਨੂੰ ਈ-ਕਾਰਟ ਦਾ ਸੀਨੀਅਰ ਅਧਿਕਾਰੀ ਦੱਸਿਆ ਤੇ ਕਿਹਾ ਕਿ ਰਿਫੰਡ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਉਹ ਲੱਗਭਗ 10–12 ਮਿੰਟ ਤੱਕ ਉਨ੍ਹਾਂ ਨੂੰ ਗੱਲਾਂ ’ਚ ਫਸਾਈ ਰੱਖਦਾ ਰਿਹਾ। ਇਸ ਦੌਰਾਨ ਉਸ ਨੇ ਬੈਂਕ/ਯੂਪੀਆਈ ਰਾਹੀਂ ਰਿਫੰਡ ਭੇਜਣ ਦੀ ਗੱਲ ਕੀਤੀ। ਉੱਧਰ ਉਨ੍ਹਾਂ ਦੇ ਐੱਚਡੀਐੱਫਸੀ ਵੀਜ਼ਾ ਕਰੈਡਿਟ ਕਾਰਡ ਤੋਂ 4 ਵਾਰ ’ਚ ਕੁੱਲ 1,92,348 ਰੁਪਏ ਕੱਟ ਲਏ ਗਏ, ਜਦੋਂ ਪੈਸੇ ਕੱਟਣ ਦਾ ਮੈਸੇਜ ਆਇਆ ਤਾਂ ਉਨ੍ਹਾਂ ਨੂੰ ਠੱਗੀ ਦਾ ਪਤਾ ਲੱਗਿਆ ਤੇ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ।