ਗੁਰਦਰਸ਼ਨ ਸਿੰਘ ਸੈਣੀ ਵੱਲੋਂ ਭਾਜਪਾ ਨੂੰ ਮਜ਼ਬੂਤ ਕਰਨ ਦੀ ਅਪੀਲ
ਗੁਰਦਰਸ਼ਨ ਸਿੰਘ ਸੈਣੀ ਵੱਲੋਂ ਭਾਜਪਾ ਨੂੰ ਮਜ਼ਬੂਤ ਕਰਨ ਦੀ ਅਪੀਲ
Publish Date: Fri, 12 Dec 2025 07:09 PM (IST)
Updated Date: Fri, 12 Dec 2025 07:09 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਬਲਾਕ ਸੰਮਤੀ ਚੋਣਾਂ ਦੇ ਆਖ਼ਰੀ ਦਿਨ ਭਾਜਪਾ ਵੱਲੋਂ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਗਿਆ। ਜਵਾਹਰਪੁਰ ਜ਼ੋਨ ਤੋਂ ਭਾਜਪਾ ਉਮੀਦਵਾਰ ਰੇਖਾ ਰਾਣੀ ਦੇ ਹੱਕ ਵਿਚ ਸ਼ੁੱਕਰਵਾਰ ਨੂੰ ਭਾਜਪਾ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ, ਭਾਜਪਾ ਸਕੱਤਰ ਪਰਮਿੰਦਰ ਬਰਾੜ, ਐੱਸਐੱਮਐੱਸ ਸੰਧੂ, ਸੁਸ਼ੀਲ ਰਾਣਾ ਸਮੇਤ ਕਈ ਆਗੂ ਪਿੰਡ ਤੋਗਾਂਪੁਰ ਵਿਚ ਪਹੁੰਚੇ। ਇਸ ਮੌਕੇ ਗੁਰਦਰਸ਼ਨ ਸਿੰਘ ਸੈਣੀ ਨੇ ਦੱਸਿਆ ਕਿ ਕਰੀਬ 50 ਤੋਂ ਵੱਧ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਖੁੱਲ੍ਹੇ ਤੌਰ ਤੇ ਭਾਜਪਾ ਦਾ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਟਿਵਾਣਾ ਪਿੰਡ ਵਿਚ ਵੀ ਚੋਣ ਪ੍ਰਚਾਰ ਦੌਰਾਨ ਲਗਭਗ 25 ਪਰਿਵਾਰ ਭਾਜਪਾ ਨਾਲ ਜੁੜੇ ਅਤੇ ਉਮੀਦਵਾਰ ਦੇ ਹੱਕ ਵਿਚ ਵੋਟ ਪਾਉਣ ਦਾ ਭਰੋਸਾ ਦਿੱਤਾ। ਪਿੰਡ ਰਾਮਗੜ੍ਹ ਰੁੜਕੀ ਵਿਚ ਭਾਵੁਕ ਹੋਏ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ “ਮੇਰੇ ਪਿਤਾ ਨੇ ਲੋਕ ਭਲਾਈ ਲਈ ਜੋ ਰਸਤਾ ਦੱਸਿਆ, ਮੈਂ ਉਸੇ ਨੂੰ ਅੱਗੇ ਵਧਾਵਾਂਗਾ”। ਉਨ੍ਹਾਂ ਕਿਹਾ ਕਿ ਉਹ ਇਸ ਪਿੰਡ ਵਿਚ ਪਹਿਲੀ ਵਾਰ ਪਹੁੰਚੇ ਹਨ। ਮੰਦਰ ਦਰਸ਼ਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸੇ ਥਾਂ ’ਤੇ 45 ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਨੇ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦਾ ਸਮਰਥਨ ਕਰਨ ਤਾਂ ਜੋ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਸਕੀਮਾਂ ਦਾ ਲਾਭ ਬਿਨਾਂ ਰੁਕਾਵਟ ਸਿੱਧਾ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਸਕੱਤਰ ਰਵਿੰਦਰ ਰਾਣਾ, ਰਾਜਪਾਲ ਰਾਣਾ, ਮੰਡਲ ਪ੍ਰਧਾਨ ਬਿੱਟੂ, ਮੰਡਲ ਪ੍ਰਧਾਨ ਬਾਂਸਲ, ਜ਼ਿਲ੍ਹਾ ਵਾਈਸ ਪ੍ਰਧਾਨ ਅਨੁਜ ਅਗਰਵਾਲ, ਪ੍ਰਦੀਪ ਸ਼ਰਮਾ, ਗੁਲਜਾਰ ਟਿਵਾਣਾ, ਦਿਆਲ ਸੈਣੀ, ਗੁਰਦੀਪ ਸਿੰਘ, ਮਨਿੰਦਰ ਸਿੰਘ, ਜੋਗਾ ਸਿੰਘ ਤੇ ਦਵਿੰਦਰ ਧਨੌਨੀ ਹਾਜ਼ਰ ਰਹੇ।