ਗੁਰਦਰਸ਼ਨ ਸੈਣੀ ਨੇ ਉਮੀਦਵਾਰਾਂ ਦੇ ਹੱਕ ’ਚ ਪਿੰਡ-ਪਿੰਡ ਕੀਤਾ ਚੋਣ ਪ੍ਰਚਾਰ
ਗੁਰਦਰਸ਼ਨ ਸੈਣੀ ਨੇ ਉਮੀਦਵਾਰਾਂ ਦੇ ਹੱਕ ’ਚ ਪਿੰਡ-ਪਿੰਡ ਕੀਤਾ ਚੋਣ ਪ੍ਰਚਾਰ
Publish Date: Thu, 11 Dec 2025 06:58 PM (IST)
Updated Date: Thu, 11 Dec 2025 07:00 PM (IST)

ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਡੇਰਾਬੱਸੀ ਹਲਕੇ ਦੇ ਲਾਲੜੂ ਖੇਤਰ ’ਚ ਬਲਾਕ ਸੰਮਤੀ ਚੋਣਾਂ ਵਿਚ ਭਾਜਪਾ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ ਵੱਲੋਂ ਪਿੰਡ-ਪਿੰਡ ਜਾ ਕੇ ਲਗਾਤਾਰ ਪ੍ਰਚਾਰ ਕੀਤਾ ਗਿਆ। ਸ. ਸੈਣੀ ਨੇ ਪਿੰਡ ਹੰਡੇਸਰਾ, ਬਸੌਲੀ, ਬਡਾਣਾ, ਸਾਧਾਂਪੁਰ, ਬੱਲੋਪੁਰ, ਤੋਫਾਪੁਰ ਅਤੇ ਜਸਤਨਾ ਖੁਰਦ ਦਾ ਦੌਰਾ ਕਰਦਿਆਂ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਵੱਡੇ ਪੱਧਰ ’ਤੇ ਸਮਰਥਨ ਦੀ ਮੰਗ ਕੀਤੀ। ਸ. ਸੈਣੀ ਨੇ ਕਿਹਾ ਕਿਹਾ ਕਿ ਪਿੰਡ ਬਸੌਲੀ ਦੇ ਪਿੰਡ ਵਾਸੀਆਂ ਵੱਲੋਂ ਦਰਜਨਾਂ ਪਰਿਵਾਰਾਂ ਨੇ ਭਾਜਪਾ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਭਾਜਪਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਮੀਰਪੁਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਪਿੰਡਾਂ ਵਿਚੋਂ ਭਾਜਪਾ ਲਈ ਵਧਦਾ ਰੁਝਾਨ ਅਤੇ ਪੂਰਾ ਸਮਰਥਨ ਮਿਲ ਰਿਹਾ ਹੈ। ਇਸੇ ਤਰ੍ਹਾਂ ਪਿੰਡ ਸਾਧਾਂਪੁਰ ਵਿਚ ਵੀ ਗੁਰਦਰਸ਼ਨ ਸੈਣੀ, ਸੰਜੀਵ ਖੰਨਾ ਅਤੇ ਸੁਸ਼ੀਲ ਰਾਣਾ ਦੀ ਅਗਵਾਈ ਹੇਠ ਹੋਏ ਸਮਾਗਮ ਵਿਚ ਲਗਭਗ ਕਈ ਪਰਿਵਾਰਾਂ ਨੇ ਭਾਜਪਾ ਦੇ ਹੱਕ ਵਿਚ ਖੁੱਲ੍ਹਾ ਸਮਰਥਨ ਦੇਣ ਦਾ ਐਲਾਨ ਕੀਤਾ। ਸ. ਸੈਣੀ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਉਹ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦੇ ਤਹਿਤ ਪਿੰਡ ਵਾਸੀਆਂ ਦੇ ਲੋੜਵੰਦਾਂ ਦੇ ਕੱਚੇ ਘਰਾਂ ਦੀਆਂ ਛੱਤਾਂ ਪੱਕੀਆਂ ਕਰਵਾਉਣ ਤੋਂ ਲੈ ਕੇ ਸੜਕਾਂ, ਪਾਣੀ ਤੇ ਗਲੀਆਂ ਦੀਆਂ ਕਈ ਮੁੱਢਲੀਆਂ ਸਮੱਸਿਆਵਾਂ ਦਾ ਹੱਲ ਕਰਨ ਨੂੰ ਪਹਿਲ ਦੇਣਗੇ। ਉਨ੍ਹਾਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਚੱਲ ਰਹੀਆਂ ਵੱਖ-ਵੱਖ ਸਕੀਮਾਂ ਜਿਵੇਂ ਬੁੜਾਪਾ ਪੈਨਸ਼ਨ, ਆਯੁਸ਼ਮਾਨ ਕਾਰਡ, ਔਰਤਾਂ ਲਈ ਮਹੀਨਾਵਾਰ 3500 ਰੁਪਏ ਦੀ ਵਿੱਤੀ ਸਹਾਇਤਾ ਆਦਿ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਭਾਜਪਾ ਨੂੰ ਮਿਲ ਰਹੇ ਹੁੰਗਾਰੇ ਨਾਲ ਇਨ੍ਹਾਂ ਚੋਣਾਂ ਵਿਚ ਹਲਕਾ ਡੇਰਾਬੱਸੀ ’ਚ ਭਾਜਪਾ ਪਹਿਲੇ ਸਥਾਨ ’ਤੇ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਟਿਵਾਣਾ, ਮੰਡਲ ਪ੍ਰਧਾਨ ਸੰਜੂ, ਗੁਲਜ਼ਾਰ ਟਿਵਾਣਾ, ਕਾਲਾ ਖੰਜ਼ੂਰ ਮੰਡੀ, ਸਨਅਤ ਭਾਰਤਵਾਜ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ ਟਿੰਕੂ, ਦਿਆਲ ਸੈਣੀ ਸਮੇਤ ਵੱਡੀ ਗਿਣਤੀ ਭਾਜਪਾ ਆਗੂ ਤੇ ਵਰਕਰ ਮੌਜੂਦ ਸਨ।