ਗਵਰਨਰ ਨੇ ਵਿਆਹ ਸਮਾਗਮ ’ਚ ਕੀਤੀ ਸ਼ਿਰਕਤ
ਗਵਰਨਰ ਨੇ ਵਿਆਹ ਸਮਾਗਮ ’ਚ ਕੀਤੀ ਸ਼ਿਰਕਤ
Publish Date: Thu, 22 Jan 2026 09:01 PM (IST)
Updated Date: Thu, 22 Jan 2026 09:03 PM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਭਾਜਪਾ ਆਗੂ ਰਣਜੀਤ ਸਿੰਘ ਗਿੱਲ ਦੇ ਖ਼ਾਸ ਰਣਧੀਰ ਸਿੰਘ ਹੇਅਰ ਸਪੁੱਤਰ ਸਹਿਜਪ੍ਰੀਤ ਸਿੰਘ ਦੇ ਵਿਆਹ ਸਮਾਗਮ ਵਿਚ ਗੁਲਾਬ ਚੰਦ ਕਟਾਰੀਆ ਪੰਜਾਬ ਗਵਰਨਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਵਿਆਹੇ ਮੁੰਡੇ ਨੂੰ ਆਪਣਾ ਆਸ਼ੀਰਵਾਦ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਮੌਜੂਦ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਇਸ ਸਮਾਗਮ ਵਿਚ ਗਵਰਨਰ ਗੁਲਾਬ ਚੰਦ ਕਟਾਰੀਆ ਦਾ ਸ਼ਮੂਲੀਅਤ ਕਰਨਾ, ਜਿੱਥੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ, ਉੱਥੇ ਹੀ ਇਕ ਸ਼ਹਿਰ ਵਿਚ ਵੀ ਉਨ੍ਹਾਂ ਦੇ ਨਿਮਰਤਾ ਭਰਪੂਰ ਸੁਭਾਅ ਦੀ ਖ਼ੂਬ ਚਰਚਾ ਹੈ।