ਪੰਜਾਬ ਰਾਜ ਭਵਨ ਦਾ ਨਾਂ ਬਦਲਣ ਲਈ ਰਾਜਪਾਲ ਨੇ ਦਿੱਤੀ ਮਨਜ਼ੂਰੀ, ਜਾਣੋ ਕੀ ਹੋਵੇਗਾ ਨਵਾਂ ਨਾਂ
ਜ਼ਿਕਰਯੋਗ ਹੈ ਕਿ ਇਸ ਸਬੰਧੀ ਕੇਂਦਰੀ ਗ੍ਰਹਿ ਵਿਭਾਗ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਤਹਿਤ ਦੇਸ਼ ਭਰ ’ਚ ਰਾਜ ਭਵਨਾਂ ਦਾ ਨਾਂ ਬਦਲ ਕੇ ਲੋਕ ਭਵਨ ਕਰ ਦਿੱਤਾ ਗਿਆ ਸੀ। ਇਸੇ ਤਹਿਤ ਰਾਜਪਾਲ ਨੇ ਇਸ ਬਦਲਾਅ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਉੱਧਰ, ਰਾਜ ਭਵਨ ਦੇ ਅਧਿਕਾਰਤ ਵ੍ਹਟਸਐਪ ਗਰੁੱਪ ਦਾ ਨਾਂ ਵੀ ਬਦਲ ਕੇ ਹੁਣ ਲੋਕ ਭਵਨ ਪੰਜਾਬ ਕਰ ਦਿੱਤਾ ਗਿਆ ਹੈ।
Publish Date: Fri, 05 Dec 2025 09:04 AM (IST)
Updated Date: Fri, 05 Dec 2025 09:09 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ ਦਾ ਨਾਂ ਹੁਣ ਲੋਕ ਭਵਨ ਪੰਜਾਬ ਕਰਨ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਕੇਂਦਰੀ ਗ੍ਰਹਿ ਵਿਭਾਗ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਤਹਿਤ ਦੇਸ਼ ਭਰ ’ਚ ਰਾਜ ਭਵਨਾਂ ਦਾ ਨਾਂ ਬਦਲ ਕੇ ਲੋਕ ਭਵਨ ਕਰ ਦਿੱਤਾ ਗਿਆ ਸੀ। ਇਸੇ ਤਹਿਤ ਰਾਜਪਾਲ ਨੇ ਇਸ ਬਦਲਾਅ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਉੱਧਰ, ਰਾਜ ਭਵਨ ਦੇ ਅਧਿਕਾਰਤ ਵ੍ਹਟਸਐਪ ਗਰੁੱਪ ਦਾ ਨਾਂ ਵੀ ਬਦਲ ਕੇ ਹੁਣ ਲੋਕ ਭਵਨ ਪੰਜਾਬ ਕਰ ਦਿੱਤਾ ਗਿਆ ਹੈ।