ਸਾਬਕਾ ਮੰਤਰੀ ਕੰਗ ਨੇ ਪੰਚਾਇਤ ਨਾਲ ਕੀਤੀ ਬੈਠਕ
ਸਾਬਕਾ ਮੰਤਰੀ ਕੰਗ ਨੇ ਪੰਚਾਇਤ ਨਾਲ ਕੀਤੀ ਬੈਠਕ, ਪਿੰਡ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਲਾਂ
Publish Date: Mon, 17 Nov 2025 09:08 PM (IST)
Updated Date: Mon, 17 Nov 2025 09:10 PM (IST)

- ਪਿੰਡ ਦੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ ਮੁੱਲਾਂਪੁਰ ਗਰੀਬਦਾਸ : ਹਲਕਾ ਖਰੜ ਤੋਂ ਕਾਂਰਗਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਪਿੰਡ ਸ਼ਿਆਮੀਪੁਰ ਟੱਪਰੀਆਂ ਦੀ ਪੰਚਾਇਤ ਤੇ ਵਸਨੀਕਾਂ ਨਾਲ ਬੈਠਕ ਕੀਤੀ। ਸਵ. ਬਾਬਾ ਪਾਲ ਸਿੰਘ ਦੇ ਪਰਿਵਾਰ ਨੂੰ ਵੀ ਮਿਲੇ ਅਤੇ ਖ਼ਬਰਸਾਰ ਲਈ। ਵਸਨੀਕਾਂ ਨੇ ਦਰਪੇਸ਼ ਮਸਲਿਆਂ ਸਬੰਧੀ ਜਾਣੂ ਕਰਵਾਉਂਦਿਆਂ ਕਿਹਾ ਕਿ ਪਿੰਡ ਦੇ ਕੁੱਝ ਅਹਿਮ ਵਿਕਾਸ ਦੇ ਕੰਮ ਅਧੂਰੇ ਪਏ ਹਨ, ਪਰ ਸਰਕਾਰ ਕੋਲੋਂ ਹਾਲੇ ਤਕ ਸਾਨੂੰ ਕੋਈ ਵੀ ਗ੍ਰਾਂਟ ਨਹੀਂ ਮਿਲੀ। ਸਾਡੇ ਇਲਾਕੇ ਦੀਆਂ ਲਿੰਕ ਸੜਕਾਂ ਦਾ ਬਹੁਤ ਬੁਰਾ ਹਾਲ ਹੈ, ਨਾਲ ਲੰਘਦੀ ਨਦੀ ਵਿਚੋਂ ਵੀ ਮਿਲੀਭੁਗਤ ਨਾਲ, ਵੱਡੇ ਪੱਧਰ ਤੇ ਨਾਜ਼ਾਇਜ਼ ਮਾਈਨਿੰਗ ਹੋ ਰਹੀ ਹੈ। ਵਸਨੀਕਾਂ ਨੇ ਸਾਬਕਾ ਮੰਤਰੀ ਕੰਗ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਲਗਵਾਏ ਪੁਲ ਸ਼ਿਆਮੀਪੁਰ-ਟੱਪਰੀਆਂ ਅਤੇ ਸੁਹਾਲੀ ਆਦਿ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਰੇ ਇਲਾਕੇ ਨੂੰ ਆਉਣ-ਜਾਣ ਪਖੋਂ ਵਡੀ ਰਾਹਤ ਮਿਲੀ ਹੈ, ਪ੍ਰੰਤੂ ਬਰਸਾਤ ਵਿਚ ਨਦੀਆਂ ਚ ਜ਼ਿਆਦਾ ਪਾਣੀ ਆਉਣ ਅਤੇ ਇਨ੍ਹਾਂ ਦੇ ਆਲੇ-ਦੁਆਲੇ ਨਾਜ਼ਾਇਜ਼ ਮਾਈਨਿੰਗ ਹੋਣ ਕਾਰਨ ਪੁਲਾਂ ਦੇ ਥਮਲਿਆਂ ਦੇ ਦੁਆਲੇ ਖਾਰਾਂ ਪੈ ਚੁੱਕੀਆਂ ਹਨ, ਜੋ ਕਿ ਚਿੰਤਾਜਨਕ ਹੈ। ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਸਾਰਾ ਪੰਜਾਬ ਕੇਜਰੀਵਾਲ ਅਤੇ ਮਾਨ ਸਰਕਾਰ ਨੂੰ ਕੋਸ ਰਿਹਾ ਹੈ। ਲੋਕ 2027 ਦੀਆਂ ਵੋਟਾਂ ਨੂੰ ਉੱਡੀਕ ਰਹੇ ਹਨ। ਜਿੱਥੇ ਕਿ ਆਪ ਦੀਆਂ ਜ਼ਮਾਨਤਾਂ ਜਬਤ ਹੋਣਗੀਆਂ ਅਤੇ ਕਾਂਗਰਸ ਸਰਕਾਰ ਬਣੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਹੋਰਨਾਂ ਤੋਂ ਇਲਾਵਾ ਰਾਣਾ ਗਿਆਨ ਸਿੰਘ ਘੰਡੋਲੀ, ਨਰਿੰਦਰ ਸਿੰਘ ਢਕੌਰਾਂ, ਬਾਬਾ ਸੁਰਿੰਦਰ, ਬਾਬਾ ਜਸਵਿੰਦਰ ਸਿੰਘ, ਗੁਰਜੰਟ ਸਿੰਘ, ਗੁਰਤੇਜ ਸਿੰਘ, ਪਰਮਜੀਤ ਸਿੰਘ, ਬਲਜੀਤ ਸਿੰਘ ਆਦਿ ਮੌਜੂਦ ਸਨ।