ਪਲਾਂ 'ਚ ਮਚ ਗਿਆ ਭਾਂਬੜ: ਪਟਿਆਲਾ-ਜ਼ੀਰਕਪੁਰ ਰੋਡ ’ਤੇ ਨਿੱਜੀ ਮੈਰਿਜ ਪੈਲੇਸ ਦੇ ਕਬਾੜ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ’ਤੇ
ਕੁਝ ਹੀ ਪਲਾਂ 'ਚ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਅੱਗ 'ਤੇ ਕਾਬੂ ਪਾਉਣ 'ਚ ਜੁਟੀਆਂ ਹੋਈਆਂ ਹਨ ਜਦਕਿ ਡੇਰਾਬਸੀ ਤੇ ਪੰਚਕੂਲਾ ਤੋਂ ਇਲਾਵਾ ਏਅਰਫੋਰਸ ਹਾਈ ਗਰਾਊਂਡ ਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਹੈ।
Publish Date: Sun, 10 May 2026 04:40 PM (IST)
Updated Date: Sun, 10 May 2026 04:59 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਪਟਿਆਲਾ : ਜ਼ੀਰਕਪੁਰ ਸੜਕ 'ਤੇ ਸਥਿਤ ਇਕ ਨਿੱਜੀ ਮੈਰਿਜ ਪੈਲਸ 'ਤੇ ਪਿੱਛੇ ਪਏ ਕਬਾੜ ਨੂੰ ਕਰੀਬ 3 ਵਜੇ ਭਿਆਨਕ ਅੱਗ ਲੱਗ ਗਈ। ਕੁਝ ਹੀ ਪਲਾਂ 'ਚ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਅੱਗ 'ਤੇ ਕਾਬੂ ਪਾਉਣ 'ਚ ਜੁਟੀਆਂ ਹੋਈਆਂ ਹਨ ਜਦਕਿ ਡੇਰਾਬਸੀ ਤੇ ਪੰਚਕੂਲਾ ਤੋਂ ਇਲਾਵਾ ਏਅਰਫੋਰਸ ਹਾਈ ਗਰਾਊਂਡ ਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਹੈ।