ਜ਼ਿਲ੍ਹਾ ਪੱਧਰੀ ਕਰਾਟੇ ਮੁਕਬਾਲੇ : 40 ਕਿਲੋਗ੍ਰਾਮ ਭਾਰ ਵਰਗ ’ਚ ਨੈਨਾ ਬਨੂੜ ਨੇ ਪਹਿਲਾ ਤੇ ਅੰਜਲੀ ਫਾਟਵਾਂ ਨੇ ਦੂਜਾ ਸਥਾਨ ਹਾਸਲ ਕੀਤਾ
ਜ਼ਿਲ੍ਹਾ ਪੱਧਰੀ ਕਰਾਟੇ ਮੁਕਬਾਲੇ : ਨੈਨਾ ਬਨੂੜ ਨੇ ਪਹਿਲਾ ਤੇ ਅੰਜਲੀ ਫਾਟਵਾਂ ਨੇ ਦੂਜਾ ਸਥਾਨ ਹਾਸਲ ਕੀਤਾ
Publish Date: Fri, 12 Dec 2025 07:24 PM (IST)
Updated Date: Fri, 12 Dec 2025 07:24 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਕੂਲ ਸਿੱਖਿਆ ਵਿਭਾਗ ਵੱਲੋਂ ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਪ੍ਰੋਜੈਕਟ ਤਹਿਤ ਲੜਕੀਆਂ ਦੇ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲੇ ਸ਼ੁੱਕਰਵਾਰ ਨੂੰ ਸਥਾਨਕ ਸੈਕਟਰ 68 ਦੇ ਬਹੁਮੰਤਵੀ ਖੇਡ ਕੰਪਲੈਕਸ ਵਿਚ ਕਰਵਾਏ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈੱ:ਸਿੱ) ਡਾ. ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਦੀ ਦੇਖਰੇਖ ਹੇਠ ਕਰਵਾਏ ਗਏ, ਇਨ੍ਹਾਂ ਮੁਕਾਬਲਿਆਂ ਵਿਚ ਮਿਡਲ ਤੇ ਸੈਕੰਡਰੀ ਵਰਗ ਦੀਆਂ ਵੱਖ-ਵੱਖ ਭਾਰ ਵਰਗ ਦੀਆਂ ਲੜਕੀਆਂ ਨੇ ਭਾਗ ਲਿਆ। ਅੱਜ ਹੋਏ ਇਨ੍ਹਾਂ ਕਰਾਟੇ ਮੁਕਾਬਲਿਆਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਕੀਤਾ। ਸੈਕੰਡਰੀ ਵਰਗ ਦੇ ਮੁਕਾਬਲਿਆਂ ਵਿਚੋਂ 40 ਕਿਲੋਗ੍ਰਾਮ ਭਾਰ ਵਰਗ ਵਿਚ ਨੈਨਾ ਬਨੂੜ ਨੇ ਪਹਿਲਾ, ਅੰਜਲੀ ਫਾਟਵਾਂ ਨੇ ਦੂਜਾ ਤੇ ਮਨੀਲਾ ਮੁੱਲਾਂਪੁਰ ਗਰੀਬਦਾਸ ਨੇ ਤੀਜਾ ਸਥਾਨ ਹਾਸਲ ਕੀਤਾ। ਸੈਕੰਡਰੀ ਦੇ 45 ਕਿਲੋਗ੍ਰਾਮ ਭਾਰ ਵਰਗ ਵਿਚ ਵਰਸ਼ਾ ਬਨੂੜ, ਨੇਹਾ ਮੌਲੀ ਬੈਦਵਾਨ ਤੇ ਨੇਹਾ ਮੁੱਲਾਂਪੁਰ ਗਰੀਬਦਾਸ, 50 ਕਿਲੋਗ੍ਰਾਮ ਭਾਰ ਵਰਗ ਵਿਚ ਅਨਾਮਿਕਾ ਮੁੱਲਾਂਪੁਰ ਗਬੀਰਦਾਸ, ਮਨਪ੍ਰੀਤ ਕੌਰ ਬੂਟਾ ਸਿੰਘ ਵਾਲਾ ਤੇ ਮਨਪ੍ਰੀਤ ਕੌਰ ਖਰੜ ਅਤੇ 50 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿਚ ਹਰਗੁਣ ਕੌਰ ਬੂਟਾ ਸਿੰਘ ਵਾਲਾ, ਭੂਮੀ ਖਰੜ ਤੇ ਰਾਮ ਦੁਲਾਰੀ ਨਿਆਗਾਓਂ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਮਿਡਲ ਵਰਗ ਦੇ 35 ਕਿਲੋਗ੍ਰਾਮ ਭਾਰ ਵਰਗ ਵਿਚ ਸਵਿਤਾ ਮਨੌਲੀ ਨੇ ਪਹਿਲਾ, ਜਾਨਵੀ ਕਸੌਲੀ ਨੇ ਦੂਜਾ ਤੇ ਜੈਸਮੀਨ ਪੀਰ ਸੋਹਾਣਾ ਨੇ ਤੀਜਾ ਸਥਾਨ ਹਾਸਲ ਕੀਤਾ। ਮਿਡਲ ਦੇ 40 ਕਿਲੋਗ੍ਰਾਮ ਭਾਰ ਵਰਗ ਵਿਚ ਰਾਣੀ ਬਲੌਂਗੀ, ਏਕਮਜੋਤ ਕੌਰ ਭਜੌਲੀ ਤੇ ਜਸਪ੍ਰੀਤ ਕੌਰ ਜੌਲਾਂ ਕਲਾਂ, 45 ਕਿਲੋਗ੍ਰਾਮ ਵਰਗ ਵਿਚ ਗੁਰਸੀਰਤ ਕੌਰ ਬਡਾਲੀ, ਮੁਸਕਾਨ ਤਿਊੜ ਤੇ ਨਿਸ਼ਾ ਬੜਮਾਜਰਾ ਅਤੇ 45 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿਚ ਮਾਨਸੀ ਚਾਹੜ ਮਾਜਰਾ, ਗੋਲਡੀ ਮੌਲੀ ਬੈਦਵਾਨ ਤੇ ਹਰਸਿਮਰਨ ਕੌਰ ਬਡਾਲੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਜ਼ਿਲ੍ਹਾ ਪੱਧਰੀ ਇਨ੍ਹਾਂ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈੱ:ਸਿੱ) ਡਾ. ਗਿੰਨੀ ਦੁੱਗਲ ਨੇ ਖਿਡਾਰਨਾਂ ਨੂੰ ਅਸ਼ੀਵਾਦ ਦਿੱਤਾ ਅਤੇ ਉਨ੍ਹਾਂ ਵੱਲੋਂ ਦਿਖਾਈ ਖੇਡ ਦੀ ਸ਼ਲਾਘਾ ਕੀਤੀ। ਉਨ੍ਹਾਂ ਲੜਕੀਆਂ ਦੀ ਆਤਮ ਰੱਖਿਆ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਕਰਾਟੇ ਸਿਖਲਾਈ ਦਾ ਲਾਹਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਭੁਪਿੰਦਰ ਸਿੰਘ, ਕੁਲਵਿੰਦਰ ਕੌਰ, ਨਵਦੀਪ ਚੌਧਰੀ, ਅੰਕੁਰ ਖਰਵੰਦਾ, ਭੁਪਿੰਦਰ ਸਿੰਘ, ਹਰਪ੍ਰੀਤ ਕੌਰ ਖਰੜ, ਸਤਵਿੰਦਰ ਕੌਰ, ਜਸਵਿੰਦਰ ਕੌਰ ਤੇ ਹੋਰ ਖੇਡ ਅਧਿਆਪਕ ਹਾਜ਼ਰ ਸਨ।