ਸੀਜੀਸੀ ਯੂਨੀਵਰਸਿਟੀ ਨੂੰ 'ਇੰਸਟੀਚਿਊਟ ਆਫ਼ ਹੈਪੀਨੈੱਸ' ਐਵਾਰਡ ਨਾਲ ਕੀਤਾ ਸਨਮਾਨਿਤ
ਸੀਜੀਸੀ ਯੂਨੀਵਰਸਿਟੀ ਨੂੰ 'ਇੰਸਟੀਚਿਊਟ ਆਫ਼ ਹੈਪੀਨੈੱਸ' ਅਵਾਰਡ ਨਾਲ ਸਨਮਾਨਿਤ ਕੀਤਾ
Publish Date: Sat, 13 Dec 2025 05:20 PM (IST)
Updated Date: Sat, 13 Dec 2025 05:21 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੀਜੀਸੀ ਯੂਨੀਵਰਸਿਟੀ, ਮੁਹਾਲੀ ਲਈ ਡੂੰਘੇ ਮਾਣ ਅਤੇ ਮਨਨ ਦਾ ਪਲ਼ ਹੈ, ਕਿਉਂਕਿ ਇਸ ਨੂੰ ਅਕਾਦਮਿਕ ਸਾਲ 2025–26 ਲਈ ਵੱਕਾਰ ਕਿਊਐੱਸਆਈ-ਗਿਊਜ਼ ਇੰਸਟੀਚਿਊਟ ਆਫ਼ ਹੈਪੀਨੈੱਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਇਕ ਕੌਮਾਂਤਰੀ ਪੱਧਰ ਦਾ ਵਿੱਦਿਅਕ ਸੰਸਥਾਵਾਂ ਦੀ ਵਿਲੱਖਣ ਮਾਨਤਾ ਦਾ ਪ੍ਰਤੀਕ ਐਵਾਰਡ ਹੈ, ਜੋ ਅਕਾਦਮਿਕ ਵਾਤਾਵਰਨ ਪ੍ਰਣਾਲੀਆਂ ਦੇ ਅੰਦਰ ਖ਼ੁਸ਼ੀ, ਭਲਾਈ, ਅਤੇ ਸੰਪੂਰਨ ਵਿਕਾਸ ਨੂੰ ਪਾਲਣ ਲਈ ਵਚਨਬੱਧ ਸੰਸਥਾਵਾਂ ਦੇ ਸਮਰਥਨ ਅਤੇ ਉਨ੍ਹਾਂ ਦੀਆਂ ਪ੍ਰਾਪਤੀ ਨੂੰ ਦਰਸ਼ਾਉਂਦੀ ਹੈ। ਇਹ ਵੱਕਾਰੀ ਐਵਾਰਡ ਉਨ੍ਹਾਂ ਚੋਣਵੇਂ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ, ਜੋ ਇਕ ਸਹਿਯੋਗੀ, ਸਕਰਾਤਮਕ ਸੋਚ ਪੈਦਾ ਕਰਨ, ਅਤੇ ਵਿਦਿਆਰਥੀ-ਕੇਂਦਰਿਤ ਕੈਂਪਸ ਸੱਭਿਆਚਾਰ ਸਿਰਜਣ ਲਈ ਸਮਰਪਣ ਦਾ ਪ੍ਰਦਰਸ਼ਨ ਕਰਦੀਆਂ ਹਨ, ਜਿੱਥੇ ਭਾਵਨਾਤਮਕ ਭਲਾਈ, ਮਾਨਸਿਕ ਸਿਹਤ, ਅਤੇ ਨਿੱਜੀ ਵਿਕਾਸ ਨੂੰ ਸਿੱਖਿਆ ਦੇ ਕੇਂਦਰ ਵਿਚ ਰੱਖਿਆ ਜਾਂਦਾ ਹੈ। ਇਸ ਮਾਣਮੱਤੇ ਸਨਮਾਨ ਨੇ ਸੀਜੀਸੀ ਯੂਨੀਵਰਸਿਟੀ ਮੁਹਾਲੀ ਦੇ ਇਸ ਪੱਕੇ ਵਿਸ਼ਵਾਸ ਦਾ ਪ੍ਰਮਾਣ ਹੈ ਕਿ ਅਕਾਦਮਿਕ ਉੱਤਮਤਾ ਹਮਦਰਦੀ, ਸਕਾਰਾਤਮਿਕ, ਅਤੇ ਉਦੇਸ਼ ਵਿਚ ਆਧਾਰਤ ਮਾਹੌਲ ਵਿਚ ਸਭ ਤੋਂ ਵਧੀਆ ਢੰਗ ਨਾਲ ਵਧਦੀ-ਫੁੱਲਦੀ ਹੈ। ਇਸ ਮੌਕੇ ਤੇ ਬੋਲਦਿਆਂ ਸੀਜੀਸੀ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਵੱਕਾਰੀ ਅਵਾਰਡ ਪ੍ਰਾਪਤ ਕਰਨਾ ਸੀਜੀਸੀ ਯੂਨੀਵਰਸਿਟੀ ਮੁਹਾਲੀ ਲਈ ਇਕ ਮਹੱਤਵਪੂਰਨ ਪ੍ਰਾਪਤੀ ਹੈ। ਅਸੀਂ ਹਮੇਸ਼ਾ ਇਸ ਗੱਲ ਵਿਚ ਵਿਸ਼ਵਾਸ ਰੱਖਿਆ ਹੈ ਕਿ ਸਿੱਖਿਆ ਸਿਰਫ਼ ਡਿੱਗਰੀਆਂ ਪ੍ਰਾਪਤ ਕਰਨ ਬਾਰੇ ਨਹੀਂ ਹੈ, ਸਗੋਂ ਖ਼ੁਸ਼ਹਾਲ, ਜ਼ਿੰਮੇਵਾਰ ਅਤੇ ਸਮਾਜ ਪ੍ਰਤੀ ਚੇਤੰਨ ਨਾਗਰਿਕ ਪੈਦਾ ਕਰਨ ਬਾਰੇ ਹੈ। ਇਹ ਅਵਾਰਡ ਵਿਦਿਆਰਥੀਆਂ ਦੀ ਭਲਾਈ ਨੂੰ ਪਹਿਲ ਦੇਣ ਲਈ ਸਾਡੇ ਸਮੂਹਿਕ ਸਮਰਪਣ ਨੂੰ ਦਰਸਾਉਂਦਾ ਹੈ, ਜਿੱਥੇ ਅਕਾਦਮਿਕ ਉੱਤਮਤਾ ਅਤੇ ਭਾਵਨਾਤਮਕ ਤੰਦਰੁਸਤੀ ਨਾਲ-ਨਾਲ ਚੱਲਦੇ ਹਨ। ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਇਸ ਤੇ ਪ੍ਰਾਪਤੀ ਦੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਇਹ ਸਨਮਾਨ ਸਾਡੇ ਸਾਰੇ ਵਿਦਿਆਰਥੀਆਂ, ਫੈਕਲਟੀ, ਅਤੇ ਸਟਾਫ਼ ਦੀ ਸਖ਼ਤ ਮਿਹਨਤ ਅਤੇ ਵਚਨਬੱਧਤਾ ਦਾ ਫਲ਼ ਹੈ। ਸਾਡਾ ਮੰਨਣਾ ਹੈ ਕਿ ਇਕ ਸਕਾਰਾਤਮਿਕ ਅਤੇ ਸਹਿਯੋਗੀ ਕੈਂਪਸ ਸੱਭਿਆਚਾਰ ਹੀ ਨਵੀਨਤਾ ਅਤੇ ਵਿਕਾਸ ਨੂੰ ਪ੍ਰੇਰਿਤ ਕਰਦਾ ਹੈ। ਜਿਵੇਂ ਕਿ ਸੀਜੀਸੀ ਯੂਨੀਵਰਸਿਟੀ ਅੱਗੇ ਵਧਦੀ ਹੈ, ਇਹ ਮਾਨਤਾ ਇਕ ਮੀਲ ਪੱਥਰ ਅਤੇ ਇਕ ਪ੍ਰੇਰਨਾ ਦੋਵਾਂ ਵਜੋਂ ਕੰਮ ਕਰਦੀ ਹੈ ਤਾਂ ਜੋ ਸਾਰਥਕ ਸਿੱਖਿਆ ਦੀ ਖੋਜ ਵਿਚ ਸਕੱਤਰ ਸੋਚ ਅਤੇ ਬਿਹਤਰੀਨ ਦਿਮਾਗਾਂ ਨੂੰ ਪ੍ਰੇਰਿਤ ਕਰਨਾ, ਆਤਮਾਵਾਂ ਨੂੰ ਉੱਚਾ ਚੁੱਕਣਾ ਅਤੇ ਹਮਦਰਦੀ ਨਾਲ ਅਗਵਾਈ ਕਰਨਾ ਜਾਰੀ ਰੱਖਿਆ ਜਾ ਸਕੇ।