Big News : ਰੋਪੜ, ਖੰਨਾ ਤੇ ਬਠਿੰਡਾ ਦੇ SSPs ਸਣੇ 22 IPS ਅਧਿਕਾਰੀਆਂ ਦਾ ਤਬਾਦਲਾ
ਪੰਜਾਬ ਸਰਕਾਰ ਨੇ ਰੋਪੜ, ਖੰਨਾ ਅਤੇ ਬਠਿੰਡਾ ਦੇ ਐੱਸਐੱਸਪੀ ਸਮੇਤ 22 ਆਈਪੀਐੱਸ ਅਧਿਕਾਰੀਆਂ ਦਾ ਤਬਾਦਲਾ ਅਤੇ ਨਿਯੁਕਤੀਆਂ ਕੀਤੀਆਂ ਹਨ।
Publish Date: Sat, 10 Jan 2026 06:14 PM (IST)
Updated Date: Sat, 10 Jan 2026 06:24 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਰੋਪੜ, ਖੰਨਾ ਅਤੇ ਬਠਿੰਡਾ ਦੇ ਐੱਸਐੱਸਪੀ ਸਮੇਤ 22 ਆਈਪੀਐੱਸ ਅਧਿਕਾਰੀਆਂ ਦਾ ਤਬਾਦਲਾ ਅਤੇ ਨਿਯੁਕਤੀਆਂ ਕੀਤੀਆਂ ਹਨ। ਗ੍ਰਹਿ ਵਿਭਾਗ ਵਲੋਂ ਜਾਰੀ ਹੁਕਮ ਅਨੁਸਾਰ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਧਰਮ ਪਤਨੀ ,ਅਤੇ 2019 ਬੈਚ ਦੀ ਅਧਿਕਾਰੀ ਜੋਤੀ ਯਾਦਵ ਨੂੰ ਬਠਿੰਡਾ ਦਾ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਮਨਿੰਦਰ ਸਿੰਘ ਨੂੰ ਐੱਸ.ਐੱਸ.ਪੀ ਰੋਪੜ ਲਗਾਇਆ ਗਿਆ ਹੈ।
ਚੇਤੇ ਰਹੇ ਕਿ ਮਨਿੰਦਰ ਸਿੰਘ ਮੁਅਤਲ ਚੱਲ ਰਹੇ ਸਨ ਅਤੇ ਬੀਤੇ ਕੱਲ੍ਹ ਹੀ ਸਰਕਾਰ ਨੇ ਬਹਾਲ ਕੀਤਾ ਸੀ। ਚੋਣ ਡਿਊਟੀ ਦੌਰਾਨ ਲਾਪਰਵਾਹੀ ਦੇ ਮਾਮਲੇ ਵਿਚ ਚੋਣ ਕਮਿਸ਼ਨ ਵਲੋ ਮੁਅੱਤਲ ਰਵਜੋਤ ਗਰੇਵਾਲ ਨੂੰ ਬਹਾਲ ਕਰਨ ਉਪਰੰਤ ਵਿਜੀਲੈਂਸ ਬਿਊਰੋ ਵਿਚ ਲਗਾਇਆ ਗਿਆ ਹੈ। ਇਸੇ ਤਰ੍ਹਾਂ ਦਰਪਨ ਆਹਲੂਵਾਲੀਆ ਨੂੰ ਐੱਸ.ਐੱਸ.ਪੀ ਖੰਨਾ ਨਿਯੁਕਤ ਕੀਤਾ ਗਿਆ ਹੈ,ਜਦਕਿ ਰਿਸ਼ਭ ਭੋਲਾ ਨੂੰ ਡੀਜੀਪੀ ਦਾ ਸਟਾਫ਼ ਅਫਸਰ ਨਿਯੁਕਤ ਕੀਤਾ ਗਿਆ ਹੈ।
ਪੜ੍ਹੋ ਪੂਰੀ ਸੂਚੀ