ਨਿਗਮ ਨੂੰ ਬਚਾਉਣ ਲਈ ‘ਆਸ਼ਾ’ ਵਰਕਰਾਂ ਦਾ ਸੀਟੂ ਨਾਲ ਵੱਡਾ ਐਲਾਨ
ਨਿਗਮ ਨੂੰ ਬਚਾਉਣ ਲਈ 'ਆਸ਼ਾ' ਵਰਕਰਾਂ ਦਾ ਸੀਟੂ ਨਾਲ ਵੱਡਾ ਐਲਾਨ: 2 ਦਸੰਬਰ ਦੀ ਸੂਬਾ ਪੱਧਰੀ ਰੈਲੀ 'ਚ ਹੋਣਗੇ ਸ਼ਾਮਲ
Publish Date: Mon, 17 Nov 2025 07:27 PM (IST)
Updated Date: Mon, 17 Nov 2025 07:28 PM (IST)
- 2 ਦਸੰਬਰ ਦੀ ਸੂਬਾ ਪੱਧਰੀ ਰੈਲੀ ’ਚ ਹੋਣਗੇ ਸ਼ਾਮਲ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੀਟੂ ਜ਼ਿਲ੍ਹਾ ਮੁਹਾਲੀ ਦੇ ਜਨਰਲ ਸਕੱਤਰ ਹਰਕੇਸ਼ ਰਾਣਾ ਦੀ ਅਗਵਾਈ ਹੇਠ ਬਲਾਕ ਬੂਥਗੜ੍ਹ ਵਿਖੇ ਆਸ਼ਾ ਵਰਕਰ ਅਤੇ ਆਸ਼ਾ ਫੈਸੀਲੀਟੇਟਰਾਂ ਦੀ ਇੱਕ ਅਹਿਮ ਬੈਠਕ ਕੀਤੀ ਗਈ। ਇਸ ਬੈਠਕ ਦਾ ਮੁੱਖ ਏਜੰਡਾ ਪੀਐੱਸ ਆਈਸੀ ਸਟਾਫ਼ ਐਸੋਸੀਏਸ਼ਨ ਵੱਲੋਂ ਨਿਗਮ ਨੂੰ ਬਚਾਉਣ ਵਾਸਤੇ 2 ਦਸੰਬਰ ਨੂੰ ਰੱਖੀ ਗਈ ਸੂਬਾ ਪੱਧਰੀ ਰੈਲੀ ਦੇ ਸਬੰਧ ਵਿਚ ਵਿਚਾਰ-ਵਟਾਂਦਰਾ ਕਰਨਾ ਸੀ। ਸਮੂਹ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲੀਟੇਟਰਾਂ ਨੇ ਸੀਟੂ ਮੁਹਾਲੀ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ 2 ਦਸੰਬਰ ਨੂੰ ਹੋਣ ਵਾਲੀ ਪੰਜਾਬ ਸਰਕਾਰ ਖ਼ਿਲਾਫ਼ ਰੈਲੀ ਵਿਚ ਇੱਕ-ਇੱਕ ਸਾਥੀ ਸਮੇਤ ਸ਼ਾਮਲ ਹੋਣਗੇ। ਉਨ੍ਹਾਂ ਨੇ ਨਿਗਮ ਨੂੰ ਬਚਾਉਣ ਦੀ ਇਸ ਲੜਾਈ ਵਿਚ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ। ਬੈਠਕ ਵਿਚ ਹਾਜ਼ਰ ਪ੍ਰਮੁੱਖ ਆਗੂਆਂ ਵਿਚ ਰਣਜੀਤ ਕੌਰ ਮੁਹਾਲੀ, ਹਰਮਨਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਮੁਹਾਲੀ, ਰਣਜੀਤ ਕੌਰ ਰੋਪੜ, ਸਰਬਜੀਤ ਕੌਰ ਰੋਪੜ ਤੋਂ ਇਲਾਵਾ ਪੀਐੱਸਆਈਸੀ ਸਟਾਫ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਛੀਨਾ ਮੁਹਾਲੀ, ਗੁਰਜੀਤ ਸਿੰਘ ਅਤੇ ਨਿਸ਼ੂ ਮੁਹਾਲੀ ਆਦਿ ਸ਼ਾਮਲ ਸਨ। ਇਸ ਬੈਠਕ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਆਪਣੀਆਂ ਮੰਗਾਂ ਅਤੇ ਨਿਗਮ ਨੂੰ ਬਚਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਤਿਆਰ ਹਨ।