ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਨਿਯੁਕਤੀਆਂ: ਦੋ ਨਵੇਂ ਜੱਜਾਂ ਨੇ ਸੰਭਾਲਿਆ ਅਹੁਦਾ, ਹਾਲੇ ਵੀ 24 ਅਸਾਮੀਆਂ ਖਾਲੀ
ਇਨ੍ਹਾਂ ਨਿਯੁਕਤੀਆਂ ਨਾਲ ਹਾਈ ਕੋਰਟ ਵਿਚ ਜੱਜਾਂ ਦੀ ਗਿਣਤੀ 61 ਹੋ ਗਈ ਹੈ, ਜਦੋਂਕਿ ਮਨਜ਼ੂਰਸ਼ੁਦਾ ਅਸਾਮੀਆਂ ਦੀ ਗਿਣਤੀ 85 ਹੈ। ਇਨ੍ਹਾਂ ਵਿਚ 64 ਅਸਾਮੀਆਂ ਸਥਾਈ ਅਤੇ 21 ਅਡੀਸ਼ਨਲ ਜੱਜਾਂ ਦੀਆਂ ਹਨ। ਹਾਲਾਂਕਿ ਹਾਲੇ ਵੀ 24 ਅਸਾਮੀਆਂ ਖਾਲੀ ਹਨ। ਹਾਈ ਕੋਰਟ ਵਿਚ ਲੰਬੇ ਸਮੇਂ ਤੋਂ ਪੈਂਡਿੰਗ ਮਾਮਲਿਆਂ ਨੂੰ ਦੇਖਦੇ ਹੋਏ, ਇਨ੍ਹਾਂ ਨਿਯੁਕਤੀਆਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
Publish Date: Fri, 09 Jan 2026 08:21 AM (IST)
Updated Date: Fri, 09 Jan 2026 10:44 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਹਰਿਆਣਾ ਦੇ ਦੋ ਜੁਡੀਸ਼•ੀਅਲ ਅਧਿਕਾਰੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਡੀਸ਼ਨਲ ਜੱਜ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਹੈ। ਵੀਰਵਾਰ ਨੂੰ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਨੇ ਰਮੇਸ਼ ਚੰਦਰ ਢਿਮਰੀ ਅਤੇ ਨੀਰਜਾ ਕੁਲਵੰਤ ਕਲਸਨ ਨੂੰ ਸਹੁੰ ਚੁਕਾਈ। ਕਲਸਨ ਨੇ ਹਿੰਦੀ ਵਿਚ ਅਤੇ ਢਿਮਰੀ ਨੇ ਅੰਗਰੇਜ਼ੀ ਵਿਚ ਸਹੁੰ ਚੁੱਕੀ।
ਇਨ੍ਹਾਂ ਨਿਯੁਕਤੀਆਂ ਨਾਲ ਹਾਈ ਕੋਰਟ ਵਿਚ ਜੱਜਾਂ ਦੀ ਗਿਣਤੀ 61 ਹੋ ਗਈ ਹੈ, ਜਦੋਂਕਿ ਮਨਜ਼ੂਰਸ਼ੁਦਾ ਅਸਾਮੀਆਂ ਦੀ ਗਿਣਤੀ 85 ਹੈ। ਇਨ੍ਹਾਂ ਵਿਚ 64 ਅਸਾਮੀਆਂ ਸਥਾਈ ਅਤੇ 21 ਅਡੀਸ਼ਨਲ ਜੱਜਾਂ ਦੀਆਂ ਹਨ। ਹਾਲਾਂਕਿ ਹਾਲੇ ਵੀ 24 ਅਸਾਮੀਆਂ ਖਾਲੀ ਹਨ। ਹਾਈ ਕੋਰਟ ਵਿਚ ਲੰਬੇ ਸਮੇਂ ਤੋਂ ਪੈਂਡਿੰਗ ਮਾਮਲਿਆਂ ਨੂੰ ਦੇਖਦੇ ਹੋਏ, ਇਨ੍ਹਾਂ ਨਿਯੁਕਤੀਆਂ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਕੌਮੀ ਜੁਡੀਸ਼ੀਅਲ ਡੇਟਾ ਗ੍ਰਿਡ ਮੁਤਾਬਕ ਹਾਈ ਕੋਰਟ ਵਿਚ ਪੈਂਡਿੰਗ ਮਾਮਲਿਆਂ ਦੀ ਗਿਣਤੀ 4 ਲੱਖ 21 ਹਜ਼ਾਰ 85 ਹੈ। ਅਡੀਸ਼ਨਲ ਜੱਜਾਂ ਦੀ ਨਿਯੁਕਤੀ ਨਾਲ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਵਿਚ ਤੇਜ਼ੀ ਆਉਣ ਦੀ ਉਮੀਦ ਹੈ।